ਫਾਜ਼ਿਲਕਾ, 16 ਨਵੰਬਰ (ਵਿਨੀਤ ਅਰੋੜਾ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਿਚ ਸ਼ਾਮਲ ਹਰ ਤਰ੍ਹਾਂ ਦੇ ਠੇਕਾ, ਪ੍ਰੋਜੈਕਟ, ਸੁਸਾਇਟੀ, ਪੰਚਾਇਤੀ ਸਿਸਟਮ, ਕੰਪਨੀਆਂ, ਠੇਕੇਦਾਰਾਂ, ਆਊਟ-ਸੋਰਸਿੰਗ, ਸੁਸਾਇਟੀ ਅਧੀਨ ਭਰਤੀ ਕੀਤੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਸੰਬੰਧਤ ਵਿਭਾਗ ਵਿਚ ਸ਼ਿਫਟ ਕਰਕੇ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈਕੇ ਅੱਜ ਸਵਾਮੀ ਵਿਵੇਕਾਨੰਦ ਪਾਰਕ ਫਾਜ਼ਿਲਕਾ ਵਿਚ ਜਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ। ਜਿਸ ਤੋਂ ਬਾਅਦ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।
ਮੋਰਚੇ ਵਿਚ ਸ਼ਾਮਲ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਂ ਟਪਾਉਣ ਲਈ ਨਿੱਤ ਅਖਬਾਰਾਂ ਵਿਚ ਹੀ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰ ਰਹੀ ਹੈ। ਭਾਂਵੇ ਮੋਰਚੇ ਦੇ ਦਬਾਅ ਸਦਕਾ ਲੰਮੇ ਸਮੇਂ ਤੋਂ ਪਈ ਦੰਦਲ ਤੋੜਣ ਲਈ ਮਜ਼ਬੂਰ ਹੋਣਾ ਪਿਆ, ਜਿਸ ਤਹਿਤ ਕੈਬਨਿਟ ਦੀ ਮੀਟਿੰਗ ਵਿਚ ਸਮੁੱਚੇ ਠੇਕਾ ਮੁਲਾਜ਼ਮਾਂ (ਸਮੇਤ ਆਉਟਸੋਰਸਿੰਗ) ਸੰਬੰਧਤ ਵਿਭਾਗਾਂ ‘ਚ ਰੈਗੂਲਰ ਕਰਨ ਅਤੇ ਆਉਟਸੋਰਸਿੰਗ ਦੇ ਮੁਲਾਜ਼ਮਾਂ ਨੂੰ ਸੰਬੰਧਤ ਵਿਭਾਗਾ ਵਿਚ ਠੇਕੇ ‘ਤੇ ਰੱਖਣ ਲਈ ਫੈਸਲਾ ਕੀਤਾ ਗਿਆ, ਪਰ ਅਜੇ ਤੱਕ ਇਸ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਨਾ ਹੀ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤੇ ਨਾ ਹੀ ਇਸ ਫੈਸਲੇ ਸੰਬੰਧੀ ਕਿਸੇ ਵੀ ਮਹਿਕਮੇ ਦੇ ਕਿਸੇ ਵੀ ਉੱਚ ਅਧਿਕਾਰੀ ਕੋਲ ਇਸ ਸੰਬੰਧੀ ਕੋਈ ਜਾਣਕਾਰੀ ਹੈ। ਆਗੂਆਂ ਨੇ ਕਿਹਾ ਕਿ 20 ਨਵੰਬਰ ਨੂੰ ਬਠਿੰਡਾ ਵਿਚ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।ਜਿਸ ਦੀ ਤਿਆਰੀ ਵਜੋਂ ਮੋਰਚੇ ਦੀ ਜਿਲ੍ਹਾ ਕਮੇਟੀ ਦੀਆਂ ਟੀਮਾਂ ਬਣਾ ਕੇ ਫਾਜ਼ਿਲਕਾ ਦੇ ਸਾਰੇ ਬਲਾਕਾਂ ਵਿਚ ਮੋਰਚੇ ਦੀਆਂ ਜਥੇਬੰਦੀਆਂ ਦੀਆਂ ਸਾਂਝੀਆਂ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਸਮੂਹ ਠੇਕਾ ਮੁਲਾਜ਼ਮਾਂ ਨੂੰ ਪਰਿਵਾਰਾਂ ਸਮੇਤ ਤੇ ਭਰਾਤਰੀ ਜਥੇਬੰਦੀਆਂ ਨੂੰ ਰੈਲੀ ਤੇ ਪਹੁੰਚਣ ਦੀ ਅਪੀਲ ਕੀਤੀ। ਇਸ ਮੋਕੇ ਐਸਐਸਏ/ਰਮਸਾ ਟੀਚਰ ਯੂਨੀਅਨ ਤੋਂ ਸੁਰਿੰਦਰ ਕੰਧਵਾਲਾ, ਵਿਸ਼ਾਲ ਭਠੇਜ਼ਾ, ਸੁਮਿਤ ਨਾਰੰਗ, ਮਨਰੇਗਾ ਕ੍ਰਮਚਾਰੀ ਯੂਨੀਅਨ ਤੋਂ ਅਮ੍ਰਤਪਾਲ ਸਿੰਘ, ਖੇਮ ਚੰਦ, ਮਨੀਸ਼, ਜਲ ਸਪਲਾਈ ਐਡ ਸੈਨੀਟੇਸ਼ਨ ਕ੍ਰਮਚਾਰੀ ਯੂਨੀਅਨ ਤੋ ਗੁਰਮੀਤ ਸਿੰਘ, ਜਸਵਿੰਦਰ ਸਿੰਘ ਚੱਕ ਜਾਨੀਸਰ, ਸੁਮਿਤਰਾ ਰਾਣੀ, ਜਗਦੀਪ ਸਿੰਘ, ਰਮੇਸ਼ ਕੁਮਾਰ, ਰਛਪਾਲ ਸਿੰਘ, ਗੁਰਪ੍ਰੀਤ ਸਿੰਘ, ਪ੍ਰਵੀਨ ਕੁਮਾਰ, ਕ੍ਰਿਸ਼ਨ ਕੁਮਾਰ ਤੇ ਮੈਡਮ ਸ਼ਾਲੂ, ਸਵਰਸ਼ਾ ਨੇ ਵਿਚਾਰ ਰਖੇ। ਇਸ ਮੌਕੇ ਕਰਮਚਾਰੀਆਂ ਨੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਵੀ ਕੀਤਾ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media