Friday, April 10, 2026

ਮ੍ਰਿਤਕ ਲੱਖਾ ਸਿੰਘ ਦੇ ਪੋਸਟ ਮਾਰਟਮ ‘ਚ ਦੇਰੀ ਕਰਨ ਕਾਰਨ ਪਰਿਵਾਰਕ ‘ਚ ਵਧਿਆ ਰੋਸ

ਪੱਟੀ, 19 ਨਵੰਬਰ (ਅਵਤਾਰ ਸਿੰਘ)- ਬੀਤੇ ਦਿਨ ਮਹਿੰਦੀਪੁਰ ਵਿਖੇ ਹੋਏ ਕਤਲ ਵਿਚ ਬਜ਼ੁਰਗ ਲੱਖਾ ਸਿੰਘ ਦੀ ਮੌਤ ਹੋ ਜਾਣ ਤੇ ਪਰਿਵਾਰਕ ਮੈਂਬਰਾਂ ਵਿਚ ਰੋਸ਼ ਪਾਇਆ ਜਾ ਰਿਹਾ ਹੈ।ਸਿਵਲ ਹਸਪਤਾਲ ਪੱਟੀ ਵਿਖੇ ਮ੍ਰਿਤਕ ਲੱਖਾ ਸਿੰਘ ਦੇ ਪੁੱਤਰ ਸ਼ਰਧਾ ਸਿੰਘ ਤੇ ਪਰਿਵਾਰਕ ਮੈਂਬਰਾਂ ‘ਚ ਮਹਿਲ ਸਿੰਘ ਧਗਾਣਾ, ਰੇਸ਼ਮ ਸਿੰਘ, ਜਗੀਰ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਸੁਖਬੀਰ ਸਿੰਘ, ਸੇਵਾ ਸਿੰਘ ਮੈਂਬਰ ਪੰਚਾਇਤ, ਸੁਖਬੀਰ ਸਿੰਘ, ਸੂਬਾ ਸਿੰਘ ਸਰਪੰਚ ਢੋਲਣ, ਸੁਖਚੈਨ ਸਿੰਘ, ਗੁਰਭੇਜ਼ ਸਿੰਘ ਆਦਿ ਨੇ ਕਿ ਖੇਮਕਰਨ ਪੁਲਿਸ ਦੀ ਢਿੱਲੀ ਕਾਰਜੁਗਾਰੀ ਕਾਰਨ ਸਾਡੇ ਪਰਿਵਾਰਕ ਮੈਂਬਰ ਲੱਖਾ ਸਿੰਘ ਦੀ ਮੌਤ ਹੋਈ ਹੈ। ਉਨਾਂ ਕਿਹਾ ਜੇਕਰ ਪੁਲਿਸ ਵੱਲੋ ਤਰੁੰਤ ਕਾਰਵਾਈ ਕੀਤੀ ਜਾਂਦੀ ਤਾਂ ਉਹ ਇਹ ਘਟਨਾ ਨਾ ਵਾਪਰਦੀ। ਉਨਾਂ ਕਿਹਾ ਕਿ ਭਾਵੇਂ ਪੁਲਿਸ ਵੱਲੋਂ ਮੁਕਦਮਾ ਨੰ: 51 ਧਾਰਾ : 302, 323, 324, 148,149 ਤਹਿਤ ਦਰਜ਼ ਕਰ ਲਿਆ ਹੈ, ਪਰ ਪੁਲਿਸ ਦੋਸ਼ੀਆਂ ਦੀ ਗ੍ਰਿਫਤਾਰੀ ਕਰਨ ਵਿਚ ਆਣਾ ਕਾਨੀ ਕਰ ਰਹੀ ਹੈ।ਉਨਾਂ ਕਿਹਾ ਕਿ ਅਗਰ ਜਲਦ ਦੋਸ਼ੀਆਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਅਸੀ ਸੜਕਾਂ ਤੇ ਉਤਰ ਕੇ ਸ਼ੰਘਰਸ ਕਰਾਗੇ।
ਜਿਕਰਯੋਗ ਹੈ ਕਿ ਪੱਟੀ ਹਸਪਤਾਲ ਵਿਖੇ ਖੇਮਕਰਨ ਪੁਲਿਸ ਵੱਲੋਂ ਪੋਸਟ ਮਾਰਟਮ ਦੇ ਕਾਗਜ਼ ਪੱਤਰ ਅੱਜ 12 ਵਜ਼ੇ ਤੱਕ ਨਾ ਭੇਜੇ ਜਾਣ ਕਾਰਨ ਪਰਿਵਾਰਕ ਮੈਂਬਰਾਂ ਵਿਚ ਰੋਸ਼ ਵੱਧਦਾ ਜਾ ਰਿਹਾ ਸੀ। ਉਕਤ ਪਰਿਵਾਰ ਵੱਲੋਂ ਐਸ.ਡੀ.ਐਮ ਪੱਟੀ ਡਾ. ਰਜ਼ਤ ਉਬਰਾਏ ਨਾਲ ਸੰਪਰਕ ਕਰਨ ਤੇ ਪੁਲਿਸ ਵੱਲੋਂ ਕਾਗਜ਼ੀ ਕਾਰਵਾਈ ਕੀਤੀ ਗਈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply