Friday, October 18, 2024

ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾ ਨੇ ਗਤਕੇ ‘ਚ ਜਿੱਤੇ ੪ ਸੋਨੇ ਦੇ ਤਮਗੇ

PPN010621
ਅੰਮ੍ਰਿਤਸਰ, 1 ਜੂਨ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਗਤਕਾ ਟੀਮ ਨੇ ‘ੴ ‘ ਨੈਸ਼ਨਲ ਗਤਕਾ ਕੱਪ ਸੀਚੇਵਾਲ ‘ਚ ਵਿਦਿਆਰਥਣਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਉਂਦੇ ਹੋਏ 4 ਸੋਨੇ ਦੇ ਤਮਗੇ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਇਸ ਜਿੱਤ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆ ਵਿਦਿਆਰਥਣਾਂ ਤੇ ਉਨ੍ਹਾਂ ਦੇ ਕੋਚ ਸ: ਜਗਦੀਸ਼ ਸਿੰਘ ਨੂੰ ਵਧਾਈ ਦਿੰਦਿਆ ਦੱਸਿਆ ਕਿ ਮਨਪ੍ਰੀਤ ਕੌਰ ਨੇ ਫਰੀ ਸੋਟੀ ਟੀਮ ਈਵੇਂਟ (ਯੂ-25) ਤੇ ਵਿਅਕਤੀਗਤ ਪ੍ਰਦਰਸ਼ਨ ਮੁਕਾਬਲੇ ‘ਚ ੨ ਗੋਲਡ ਮੈਡਲ ਅਤੇ ਜਸਮੀਤ ਕੌਰ ਨੇ (ਯੂ-22) ‘ਚ ਸਿੰਗਲ ਸੋਟੀ ਟੀਮ ਈਵੇਂਟ ‘ਚ ਗੋਲਡ ਮੈਡਲ ਤੇ ਲਵਦੀਪ ਕੌਰ ਨੇ (ਯੂ-22) ‘ਚ ਫਰੀ ਸੋਟੀ ਟੀਮ ਈਵੇਂਟ ‘ਚ ਗੋਲਡ ਮੈਡਲ ਪ੍ਰਾਪਤ ਕੀਤੇ। ਪ੍ਰਿੰ: ਡਾ. ਕੌਰ ਮਾਹਲ ਨੇ ਕਿਹਾ ਕਿ ਇਹ ਬੱਚੀਆਂ ਨਾ ਕੇਵਲ ਕਾਲਜ ਦਾ ਬਲਕਿ ਸਿੱਖ ਕੌਮ ਦਾ ਵੀ ਮਾਣ ਹਨ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਕਾਲਜ ਦੀ ਗਤਕਾ ਟੀਮ ਨਿਰੰਤਰ ਅਪਣੀ ਕਲਾ ਦਾ ਲੋਹਾ ਮਨਵਾਉਂਦੀ ਆ ਰਹੀ ਹੈ। ਸਭ ਤੋਂ ਪਹਿਲਾਂ ਕਾਲਜ ਪੱਧਰ ‘ਤੇ ਲੜਕੀਆਂ ਦੀ ਗਤਕਾ ਟੀਮ ਬਣਾਉਣ ਦਾ ਮਾਣ ਕਾਲਜ ਨੂੰ ਹਾਸਲ ਹੈ। ਡਾ. ਮਾਹਲ ਨੇ ਕਿਹਾ ਕਿ ਇਸ ਗਤਕਾ ਟੀਮ ਨੇ ਨਿੱਤ ਨਵੀਆਂ ਉਚਾਈਆਂ ਦੀਆਂ ਪੁਲਾਂਘਾਂ ਪੁੱਟੀਆਂ ਹਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply