
ਫਾਜ਼ਿਲਕਾ, 4 ਦਸੰਬਰ (ਵਿਨੀਤ ਅਰੋੜਾ) – ਸ਼੍ਰੀ ਸਨਾਤਮ ਧਰਮ ਗੀਤਾ ਭਵਨ ਮੰਦਰ ਫਾਜ਼ਿਲਕਾ ਵੱਲੋਂ ਅੱਜ ੧੫੦ ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨੇਵਰ ਰਾਸ਼ਨ ਵੰਡਿਆ ਗਿਆ। ਪ੍ਰੋਗਰਾਮ ਦੌਰਾਨ ਕਪੜਾ ਵਿਕ੍ਰੇਤਾ ਅਰੁਣ ਕੁਮਾਰ, ਵਰੁਣ ਕੁਮਾਰ ਫਰਮ ਵੱਲੋਂ ਸੋਰਵ ਕੁਮਾਰ ਵੱਲੋਂ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਕੇ ਆਪਣੇ ਪਿਤਾ ਵਰੁਣ ਕੁਮਾਰ ਦੀ ਯਾਦ ਵਿਚ ਰਾਸ਼ਨ ਵੰਡਿਆ ਗਿਆ। ਜਦਕਿ ਗੁਰਮੀਤ ਸਿੰਘ ਰਾਣੂ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ। ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਜਨਰਲ ਸਕੱਤਰ ਦੇਸ ਰਾਜ ਧੁੜੀਆ ਨੇ ਦੱਸਿਆ ਕਿ ਅੱਜ 150 ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨੇਵਰ ਰਾਸ਼ਨ ਜਿਸ ਵਿਚ ਆਟਾ, ਘਿਓ, ਦਾਲਾਂ, ਚਾਹ, ਮਿਰਚ, ਮਸਾਲੇ, ਨਮਕ, ਤੇਲ, ਸਾਬਣ ਵੰਡਿਆ ਗਿਆ। ਰਾਸ਼ਨ ਵੰਡਣ ਦੇ ਕੰਮ ਵਿਚ ਮੰਦਰ ਕਮੇਟੀ ਵੱਲੋਂ ਪ੍ਰਧਾਨ ਸੁਰਿੰਦਰ ਅਹੂਜਾ ਅਤੇ ਦੇਸ ਰਾਜ ਧੂੜੀਆ, ਹੰਸ ਰਾਜ ਧੂੜੀਆ, ਟੇਕ ਚੰਦ ਧੂੜੀਆ, ਪ੍ਰਸ਼ੋਤਮ ਸੇਠੀ, ਹਰੀਸ਼ ਮੁੰਜ਼ਾਲ, ਨਰਿੰਦਰ ਸਚਦੇਵਾ, ਹਰੀ ਕ੍ਰਿਸ਼ਨ ਭਾਟੀਆ, ਅਸ਼ੋਕ ਸੁਖੀਜਾ, ਗਿਰਧਾਰੀ ਲਾਲ ਗੁੰਬਰ, ਕ੍ਰਿਸ਼ਨ ਗੁੰਬਰ, ਧਰਮਪਾਲ ਵਰਮਾ, ਸੁਵਰਸ਼ਾ ਕਾਮਰਾ, ਅਨੂੰ ਨਾਰੰਗ, ਡਾ. ਆਸ਼ਾ ਗੁੰਬਰ ਅਤੇ ਹੋਰਨਾਂ ਮੈਂਬਰਾਂ ਨੇ ਸਹਿਯੋਗ ਕੀਤਾ।
Punjab Post Daily Online Newspaper & Print Media