
ਫਾਜ਼ਿਲਕਾ, 4 ਦਸੰਬਰ (ਵਿਨੀਤ ਅਰੋੜਾ)- ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਵਾਉਣ ਲਈ ਉਲੀਕੇ ਪ੍ਰੋਗਰਾਮ ਅਨੁਸਾਰ ਯੂਨੀਅਨ ਵੱਲੋਂ ਉਪ ਮੁੱਖ ਮੰਤਰੀ ਪੰਜਾਬ ਦੇ ਚੋਣ ਹਲਕੇ ਜਲਾਲਾਬਾਦ (ਪੱ) ਵਿਚ ਲਗਾਇਆ ਗਿਆ ਪੱਕਾ ਮੋਰਚਾ ਚੋਥੇ ਦਿਨ ਵਿਚ ਦਾਖਲ ਹੋ ਗਿਆ ਹੈ। ਪੱਕੇ ਮੋਰਚੇ ਤੇ ਬੈਠੇ ਮੁਲਾਜ਼ਮ ਪੂਰੇ ਹਿੰਮਤ ਅਤੇ ਹੋਸਲੇ ਅਤੇ ਜੋਸ਼ ਵਿਚ ਹਨ। ਕਿਉਂਕਿ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਟੈਂਟ ਨਾ ਲਗਾਉਣ ਦੇਣ ਕਾਰਨ ਯੂਨੀਅਨ ਦੇ ਨੁਮਾਇੰਦੇ ਖੁੱਲੇ ਆਸਮਾਨ ਹੇਠ ਹੀ ਆਪਣਾ ਪ੍ਰਦਰਸ਼ਨ ਅਤੇ ਪੱਕਾ ਮੋਰਚਾ ਦਿਨ ਅਤੇ ਕੜਕਦੀ ਠੰਡੀ ਰਾਤ ਚਲਾ ਰਹੇ ਹਨ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂਂ ਦੀ ਮੰਗ ਨੂੰ ਅਣਗੋਲਿਆ ਕਰ ਰਹੀ ਹੈ ਜਦਕਿ ਯੂਨੀਅਨ ਆਪਣੀ ਇੱਕੋ ਇੱਕ ਹੱਕੀ ਤੇ ਸੰਵਿਧਾਨਿਕ ਅਤੇ ਜਾਇਜ ਮੰਗ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਵਾਉਣ ਲਈ ਪੂਰੇ ਪੰਜਾਬ ਵਿਚ ਸੰਘਰਸ਼ ਕਰ ਰਹੀ ਹੈ। ਸਰਕਾਰ ਵਿਰੁੱਧ ਚਲ ਰਹੇ ਇਸ ਸੰਘਰਸ਼ ਵਿਚ ਵੱਖ-ਵੱਖ ਭਰਾਤਰੀ ਜਥੇਬੰਦੀਆਂ ਸਾਥ ਦੇ ਰਹੀਆਂ ਹਨ।
ਇਸ ਮੌਕੇ ਕਰਮਚਾਰੀਆਂ ਨੇ ਆਪਣੀ ਇੱਕੋ ਇੱਕ ਅਤੇ ਜਾਇਜ ਮੰਗ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈਕੇ ਜ਼ੋਰਦਾਰ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਅਮਨਦੀਪ ਸਿੰਘ ਸੂਬਾ ਵਿੱਤ ਸਕੱਤਰ, ਸੰਗਤ ਰਾਮ ਕਪੂਰਥਲਾ, ਭਵਨਦੀਪ ਸਿੰਘ ਮਾਨ, ਜਗਤਾਰ ਸਿੰਘ ਰਾਜੋਆਣਾ ਲੁਧਿਆਣਾ, ਜਗਰੂਪ ਸਿੰਘ ਫਿਰੋਜਪੁਰ, ਸੁਨੀਲ ਭੰਡਾਰੀ ਹੁਸ਼ਿਆਰਪੁਰ, ਸਰਬਜੀਤ ਸਿੰਘ ਚੇਅਰਮੈਨ, ਪੁਨੀਤ ਸਾਗਰ, ਅਰਵਿੰਦ ਕੁਮਾਰ ਗੁਰਦਾਸਪੁਰ, ਅਮਰੀਕ ਸਿੰਘ, ਭਰਤ ਰਾਜ, ਹਰਜਿੰਦਰ, ਪਵਨ ਕੁਮਾਰ (ਆਰ.ਸੀ.ਐਫ) ਕਪੂਰਥਲਾ, ਧਰਮਿੰਦਰ ਗੁਪਤਾ, ਕੁਲਦੀਪ ਸਿੰਘ ਸੱਬਰਵਾਲ, ਦੀਪਿੰਦਰ ਢਿੱਲੋ, ਪ੍ਰੇਮ ਕੰਬੋਜ਼, ਨਿਸ਼ਾਂਤ ਅਗਰਵਾਲ, ਵਰਿੰਦਰ ਸਿੰਘ ਮਿੱਤਲ, ਅਮਨਦੀਪ ਬਰਾੜ, ਇੰਦਰਜੀਤ ਸਿੰਘ, ਸੁਰਿੰਦਰ ਸਿੰਘ, ਰਮੇਸ਼ ਸੁਦਾ, ਰਮਨ ਸੇਤੀਆਂ, ਅਰੁਨ ਕਾਠਪਾਲ (ਫਾਜਿਲਕਾ), ਰਾਧੇ ਸ਼ਾਮ, ਅਮਨਦੀਪ ਸੋਢੀ, ਵਿਨੈ ਮੱਕੜ, ਸੁਰਜੀਤ ਸਿੰਘ, ਜਤਿੰਦਰ ਮਿੱਠੂ, ਪਰਦੀਪ ਕਾਲੜਾ, ਅਜੇ ਬੱਬਰ, ਨਵੀਨ ਕਾਲੜਾ, ਵੀਰ ਚੰਦ, ਰਾਜੀਵ ਸ਼ਰਮਾ, ਅਸੋਕ ਕੁਮਾਰ, ਕਪਿਲ ਕਪੂਰ, ਬਲਕਾਰ ਸਿੰਘ, ਰਮੇਸ਼ ਲਾਲ, ਵਿਪਨ ਲੋਟਾ, ਸੁਨੀਲ ਕੰਬੋਜ਼, ਰਾਜਦੀਪ ਸੋਢੀ, ਜਗਸੀਰ ਸਿੰਘ, ਜ਼ੋਗਿੰਦਰ ਸਿੰਘ, ਜੀਵਨ ਸਿੰਘ, ਅਮਰਜੀਤ ਸਿੰਘ ਬਿੱਟੂ, ਜ਼ਸਵੰਤ ਸਿੰਘ ਸੈਣੀ, ਗੁਰਮੀਤ ਸਿੰਘ ਚਾਬਾ, ਸ਼ਗਨ ਸਿੰਘ ਜਲਾਲਾਬਾਦ, ਇੰਦਰਜੀਤ ਸਿੰਘ ਬਾਮਨੀਵਾਲਾ, ਪ੍ਰੇਮ ਸਿੰਘ, ਅਸੋਕ ਕੁਮਾਰ, ਕ੍ਰਾਤੀ ਕੰਬੋਜ਼, ਬਲਵੰਤ ਸਿੰਘ ਭੰਗੂ ਨੇ ਸੰਬੋਧਨ ਕੀਤਾ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media