
ਬਠਿੰਡਾ, 6 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਵੱਲੋਂ ਬਠਿੰਡਾ ਚ ਪੈਂਦੇ ਗੁਰੂ ਨਾਨਕ ਥਰਮਲ ਪਲਾਂਟ,ਅਤੇ ਲਹਿਰਾ ਮਹੁੱਬਤ ਸਥਿਤ ਗੁਰੂ ਹਰਗੋਬਿੰਦ ਜਿਹੇ ਸਰਕਾਰੀ ਬਿਜਲੀ ਉਤਪਾਦਨ ਘਰਾਂ ਨੂੰ ਬੰਦ ਕਰ ਹਜ਼ਾਰਾਂ ਕਿਰਤੀਆਂ ਨੂੰ ਘਰ ਤੋਰਨ ਦਾ ਮਨ ਬਣਾ ਚੁੱਕੀ ਹੈ ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਦੀਪਕ ਬਾਂਸਲ ਨੇ ਕੀਤਾ ਉਨਾਂ ਕਿਹਾ ਕਿ ਸਰਕਾਰ ਪਾਵਰ ਪਰਚੈਜਿੰਗ ਅੇਗਰੀਮੈਂਟ ਸਕੀਮ ਅਧੀਨ ਨਿੱਜੀ ਪਾਵਰ ਪਲਾਟ ਨੂੰ ਫਾਇਦਾ ਪਹੁੰਚਾੁੳਣ ਦੀ ਤਾਕ ਵਿੱਚ ਹੈ ਜਿਸ ਤਹਿਤ ਜਿੱਥੇ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਪੰਜਾਬੀਆਂ ਨੂੰ ਮਹਿੰਗੀ ਬਿਜਲੀ ਖਰੀਦਣ ਲਈ ਵੀ ਤਿਆਰ ਰਹਿਣ ਪਵੇਗਾ ਉੱਥੇ ਬਠਿੰਡਾ ਸ਼ਹਿਰੀ ਸਥਿਤ ਬਿਜਲੀ ਉਤਪਾਦਨ ਦੇ ਕਾਮਿਆਂ ਨੂੰ ਬੇਰੁਜਗਾਰ ਹੋਣਾ ਪਵੇਗਾ ਅਤੇ ਸ਼ਹਿਰ ਦੀ ਆਰਥਿਕਤਾ ਤੇ ਵੀ ਮਾੜਾ ਅਸਰ ਪਵੇਗਾ।ਉਨ੍ਹਾਂ ਕਿਹਾ ਕਿ 2017 ਵਿੱਚ ਤਹਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਕਿਸੇ ਵੀ ਸਰਕਾਰੀ ਤਾਪ ਬਿਜਲੀ ਘਰ ਨੂੰ ਬੰਦ ਨਹੀਂ ਕੀਤਾ ਜਾਵੇਗਾ ਤੇ ਪੰਜਾਬੀਆਂ ਨੂੰ ਦਿੱਲੀ ਦੀ ਤਰ੍ਹਾਂ ਸਸਤੀ ਬਿਜਲੀ ਮਹੱਈਆ ਕਰਵਾਈ ਜਾਵੇਗੀ।ਬਿਜਲੀ ਘਰਾਂ ਦੀ ਹੋਂਦ ਬਰਕਰਾਰ ਰੱਖਣ ਲਈ ਆਮ ਆਦਮੀ ਪਾਰਟੀ ਹਰ ਕੁਰਬਾਨੀ ਤਿਆਰ ਹੈ ਅਤੇ ਰਹੇਗੀ।ਇਸ ਮੌਕੇ ਮਨੂ ਬਾਂਸਲ, ਲੱਕੀ ਸ਼ਰਮਾ, ਰਾਕੇਸ਼ ਜਿੰਦਲ, ਸਤਿੰਦਰ ਸਿੰਘ, ਸੰਦੀਪ ਸੈਂਡੀ, ਕੁਲਬੀਰ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media