ਮਾਲੇਰਕੋਟਲਾ, 6 ਦਸੰਬਰ (ਹਰਮਿੰਦਰ ਸਿੰਘ ਭੱਟ) ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਮੁੱਖ ਅਧਿਆਪਕ ਸ਼੍ਰੀ ਐਮ ਅਨਵਾਰ ਅੰਜੁਮ ਦੀ ਅਗਵਾਈ ਤੇ ਡਾ.ਸਲੀਮ ਜੁਬੈਰੀ ਦੀ ਇੰਚਾਰਜ਼ਸ਼ਿਪ ਵਿੱਚ ਇੱਕ ਦਿਨਾਂ ਵਿਦਿਅਕ ਟੂਰ ਲਗਾਇਆ।ਇਸ ਟੂਰ ਵਿੱਚ 37 ਵਿਦਿਆਰਥਣਾਂ ਤੇ 9 ਵਿਦਿਆਰਥੀਆਂ ਨੇ ਭਾਗ ਲਿਆ।ਮੈਡਮ ਰੁਬੀਨਾ, ਮੈਡਮ ਸੁਮੱਨਾ ਦੇਵੀ ਤੇ ਮੈਡਮ ਸ਼ਮਾ ਪ੍ਰਵੀਨ ਨੇ ਇਸ ਟੂਰ ਵਿੱਚ ਬੱਚਿਆਂ ਦੀ ਅਗਵਾਈ ਕੀਤੀ। ਟੂਰ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁੱਖੀ ਸ਼੍ਰੀ ਐਮ ਅਨਵਾਰ ਅੰਜੁਮ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਇਹ ਟੂਰ ਹਿਮਾਚਲ ਪ੍ਰਦੇਸ਼ ਸਥਿਤ ਨੈਨਾ ਦੇਵੀ ਮੰਦਰ, ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਤੇ ਸਰਹੰਦ ਵਿਖੇ ਹਜ਼ਰਤ ਮੁਜੱਦਦ ਅਲਫ ਸਾਨੀ ਦੇ ਰੋਜ਼ੇ ਤੇ ਗਿਆ।ਵਿਦਿਆਰਥੀਆਂ ਨੂੰ ਪਹਾੜੀ ਲੋਕਾਂ ਦੇ ਜੀਵਨ, ਉਨ੍ਹਾਂ ਦੇ ਰਹਿਣ ਸਹਿਣ ਤੇ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਨੇ ਵਿਰਾਸਤ-ਏ-ਖਾਲਸਾ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਉਂਦਿਆਂ ਸਿੱਖ ਵਿਰਸੇ ਬਾਰੇ ਤਫਸੀਲੀ ਜਾਣਕਾਰੀ ਪ੍ਰਾਪਤ ਕੀਤੀ।ਸਰਹੰਦ ਪਹੁੰਚ ਕੇ ਵਿਦਿਆਰਥੀਆਂ ਨੇ ਹਜ਼ਰਤ ਮੁਜੱਦਦ ਅਲਫ ਸਾਨੀ ਦੇ ਰੋਜ਼ੇ ਤੇ ਫਾਤਿਹਾ ਪੜ੍ਹੀ। ਸ਼੍ਰੀ ਅਨਵਾਰ ਅੰਜੁਮ ਨੇ ਦੱਸਿਆ ਕਿ ਟੂਰ ਨਾਲ ਗਏ ਅਧਿਆਪਕਾਂ ਨੇ ਉਕਤ ਇਤਿਹਾਸਕ ਤੇ ਧਾਰਮਿਕ ਸਥਾਨਾਂ ਸਬੰਧੀ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਉਨ੍ਹਾਂ ਦਾ ਖੂਬ ਮਨੋਰੰਜਨ ਵੀ ਕਰਵਾਇਆ ਗਿਆ ਤੇ ਇਹ ਟੂਰ ਇੱਕ ਯਾਦਗਾਰੀ ਹੋ ਨਿਬੜਿਆ।
Check Also
ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …
Punjab Post Daily Online Newspaper & Print Media