
ਹਰਚੋਵਾਲ/ ਗੁਰਦਾਸਪੁਰ, 7 ਦਸੰਬਰ (ਗਗਨਦੀਪ ਸਿੰਘ)- ਸੋਮਣੀ ਅਕਾਲੀ ਦਲ ਦੇ ਐਮ.ਐਲ.ਏ.ਸ਼z: ਮਨਜੀਤ ਸਿੰਘ ਮੰਨਾਂ ਬਾਬਾ ਬਕਾਲਾਂ ਵੱਲੋ ਹਲਕਾਂ ਸ਼੍ਰੀ ਹਰਗੋਬਿੰਦਪੁਰ ਤੋ ਅਕਾਲੀ ਦਲ ਦਾ ਉਮੀਦਵਾਰ ਐਲਾਨ ਕਰਨ ਤੇ ਪਹਿਲੀ ਵਾਰ ਪਲੇਠੀ ਦੀ ਮੀਟਿੰਗ ਦੋਰਾਨ ਹਲਕੇ ਚ ਪਹੁੰਚਣ ਸਮੇ ਆਲ ਇੰਡੀਆ ਸ਼ਿੱਖ ਸ਼ਟੂਡੈਟਸ਼ ਫੈਡਰੇਸ਼ਨ ਰਾਸ਼ਟਰੀ ਜਰਨਲ ਸਕੱਤਰ ਗਗਨਦੀਪ ਸਿੰਘ ਰਿਆੜ ਨਿਵਾਸ ਸਥਾਨ ਵਿਖੇ ਪਹੁੰਚਣ ਤੇ ਸਮੂਹ ਹਰਚੋਵਾਲ ਨਿਵਾਸੀਆਂ ਤੇ ਦੁਕਨਦਾਰਾਂ ਵੱਲੋ ਨਿੱਘਾ ਸਵਾਗਤ ਕੀਤਾ ਗਿਆ।ਮਨਜੀਤ ਸਿੰਘ ਮੰਨਾਂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਵੱਲੋ ਹਲਕਾ ਸ਼੍ਰੀ ਹਰਗੋਬਿੰਦਪੁਰ ਦੀ ਸੇਵਾ ਕਰਨ ਦਾ ਉਨਾਂ ਨੂੰ ਜੋ ਮਾਣ ਬਖਸ਼ਿਆ ਹੈ, ਉਸ ਲਈ ਉਹ ਉਨਾਂ ਦੇ ਸ਼ੁਕਰਗੁਜ਼ਾਰ ਹਨ ਅਤੇ ਉਹ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਲੋਕਾਂ ਦੀਆਂ ਸਮੱਸਿਆਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਵਾਉਗੇ।ਉਨਾਂ ਹੋਰ ਕਿਹਾ ਕਿ ਇਸ ਹਲਕੇ ਦੇ ਨਿਵਾਸੀਆਂ ਨੇ ਹਮੇਸਾਂ ਹੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿੱਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ ਅਤੇ ਉਨਾਂ ਨੂੰ ਵੀ ਉਹ ਇਹ ਮਾਣ ਬਖਸ਼ਣਗੇ।ਇਸ ਮੋਕੇ ਸਰਪੰਚ ਹਰਨੇਕ ਸਿੰਘ ਹਰਚੋਵਾਲ, ਰਣਜੀਤ ਸਿੰਘ, ਅਮਰੀਕ ਸਿੰਘ ਮੈਬਰ, ਡਾ. ਮਹਿਤਾਬ ਸਿੰਘ ਹਰਚੋਵਾਲ, ਬਲਜੀਤ ਸਿੰਘ, ਪਰਮੀਤ ਸਿੰਘ ਭਾਮ, ਗੁਰਚਨ ਸਿੰਘ, ਦਰਸ਼ਨ ਸਿੰਘ ਪਹਿਲਵਾਨ, ਹਰਦੇਵ ਸਿੰਘ, ਬਚਨ ਸਿੰਘ ਭਾਮੜੀ, ਡਾ. ਦਨੇਸ਼ ਕੁਮਾਰ, ਸੁਖਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media