ਪੱਟੀ, 10 ਦਸੰਬਰ (ਅਵਤਾਰ ਸਿੰਘ ਢਿੱਲੋਂ) – ਕਾਲਾ ਧਨ ਫੜਨ ਵਾਸਤੇ ਭਾਰਤ ਸਰਕਾਰ ਵੱਲੋ ਜਿਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਉੁਹ ਕਾਲਾ ਧਨ ਖਤਮ ਕਰਨ ਦੀ ਬਜਾਏ ਇਸ ਦੇਸ਼ ਦੇ ਗਰੀਬਾਂ ਅਤੇ ਮਿਡਲ ਕਲਾਸ ਲੋਕਾਂ ਦਾ ਪੂਰੀ ਤਰਾਂ ਨਾਲ ਖਾਤਮਾ ਕਰਦੀ ਹੋਈ ਦਿਸ ਰਹੀ ਹੈ।ਦੇਸ਼ ਦੇ ਹਰ ਕੋਨੇ ਵਿੱਚ ਲੋੜਵੰਦ ਲੋਕਾਂ ਦੀਆਂ ਕਤਾਰਾਂ ਬੈਂਕਾਂ ਅਤੇ ਡਾਕਖਾਨਿਆਂ ਦੇ ਬਾਹਰ ਨਿੱਤ ਵਧਦੀਆਂ ਜਾ ਰਹੀਆਂ ਹਨ।“ਭਗਤ ਊਧਮ ਕਰਤਾਰ ਸੁਭਾਸ਼ ਅਜ਼ਾਦ ਯੂਥ ਵੈੱਲਫੇਅਰ ਐਸੋਸੀਏਸ਼ਨ” ਦੇ ਮੈਬਰਾਂ ਨੇ ਇਸ ਵਧਦੀ ਹੋਈ ਮੁਸ਼ਕਿਲ `ਤੇ ਨੋਟਿਸ ਲੈਦਿਆਂ ਤਹਿਸੀਲ ਪੱਟੀ ਵਿਖੇ ਡਾਕਖਾਨੇ ਅਤੇ ਵੱਖ-ਵੱਖ ਬੈਂਕਾ ਵਿੱਚ ਜਾ ਕੇ ਸਬੰਧਤ ਅਧਿਕਾਰੀਆ ਨਾਲ ਗੱਲਬਾਤ ਕੀਤੀ ਤੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆ।ਐਸੋਸੀਏਸ਼ਨ ਦੇ ਚੇਅਰਮੈਨ ਜਗਦੀਪ ਸਿੰਘ ਨੇ ਦੱਸਿਆ ਸਭ ਤੋ ਪਹਿਲਾਂ ਡਾਕਖਾਨੇ ਵਿਚ ਜਾ ਕੇ ਗੱਲਬਾਤ ਦੋਰਾਨ ਅਧਿਕਾਰੀਆਂ ਨੇ ਦੱਸਿਆ ਕਿ ਉਨਾਂ ਕੋਲ 1 ਜਾਂ 2 ਲੱਖ ਰੁਪਏ ਹੀ ਆਉਦੇ ਹਨ ਅਤੇ ਖੇਮਕਰਨ, ਕੱਚਾ-ਪੱਕਾ, ਭਿੱਖੀਵਿੰਡ, ਖਾਲੜਾ ਅਤੇ ਕੈਰੋ ਬਰਾਂਚਾਂ `ਚ ਕੈਸ਼ ਭੇਜਣਾ ਹੁੰਦਾ ਹੈ, ਜੇ 40 ਜਾ 50 ਲੱਖ ਲਗਾਤਾਰ ਇੱਕ ਮਹੀਨਾ ਆਵੇ ਤਾ ਭੀੜ ਨੂੰ ਕੁੱਝ ਰਾਹਤ ਮਿਲੇਗੀ। ਜਗਦੀਪ ਸਿੰਘ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜ਼ਰ ਨਾਲ ਗੱਲਬਾਤ ਦੋਰਾਨ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਉਹਨਾ ਕੋਲ 22 ਲੱਖ ਰੁਪਏ ਆਏ ਹਨ, ਪਰ ਪੰਜ ਚਾਰ ਦਿਨ ਪੈਸੇ ਆਉਣ ਦੀ ਸੰਭਾਵਨਾ ਨਹੀ। ਇਸ ਹਿਸਾਬ ਨਾਲ 5 ਲੱਖ ਰੋਜਾਨਾ ਬਣਦੇ ਹਨ ਜਦੋ ਕਿ ਉਹਨਾ ਨੂੰ 60 ਲੱਖ ਰੋਜਾਨਾ ਚਾਹੀਦੇ ਹਨ। ਪਰ ਜੇ ਭਾਰਤ ਸਰਕਾਰ ਵੱਲੋ ਕੈਸ਼ ਇਸੇ ਤਰਾ ਹੀ ਭੇਜਿਆ ਗਿਆ ਤਾਂ ਘੱਟੋ-ਘੱਟ ਡੇਢ ਸਾਲ ਲੋਕਾ ਨੂੰ ਲਾਈਨਾਂ ਵਿੱਚ ਲੱਗਣਾ ਪੈ ਸਕਦਾ ਹੈ।ਐਕਸਿਸ ਬੈਂਕ ਪੱਟੀ ਦੇ ਮੈਨੇਜਰ ਨੇ ਦੱਸਿਆ ਕਿ ਉਹਨਾ ਕੋਲ 9 ਲੱਖ ਰੁਪਏ ਆਉਦੇ ਹਨ ਜੋ ਕਿ ਜਲਦੀ ਹੀ ਵੰਡ ਦਿੱਤੇ ਜਾਂਦੇ ਹਨ।ਚੇਅਰਮੈਨ ਅਨੁਸਾਰ ਸਟੇਟ ਬੈਂਕ ਪਟਿਆਲਾ ਦੇ ਮੈਨੇਜ਼ਰ ਨੇ ਦੱਸਿਆ ਕਿ ਐਸ.ਡੀ.ਐਮ.ਦਫਤਰ ਵੱਲੋ ਏ.ਟੀ.ਐਮ.ਬੰਦ ਕਰਨ ਉਹਨਾ ਨੂੰ ਹਦਾਇਤ ਕੀਤੀ ਗਈ ਹੈ।ਇੰਨਾ ਕਹਿ ਕੇ ਉਨਾਂ ਨੇ ਬੈਂਕ ਦਾ ਦਰਵਾਜਾ ਬੰਦ ਕਰਵਾ ਦਿੱਤਾ।ਜੋ ਗਰੀਬ ਜਨਤਾ ਨੂੰ ਮਾਰਨ ਦੇ ਬਰਾਬਰ ਹੈ।ਜਗਦੀਪ ਸਿੰਘ ਨੇ ਕਿਹਾ ਕਿ ਇਥੇ ਲੋਕ 4.00 ਵਜੇ ਸਵੇਰੇ ਏ.ਟੀ.ਐਮ ਦੀ ਲਾਈਨ ਵਿੱਚ ਲੱਗ ਜਾਂਦੇ ਹਨ ਜਦੋ ਕਿ ਦਰਵਾਜਾ 10.00 ਵਜੇ ਖੁਲਦਾ ਹੈ।ਜਦੋ ਵੱਖ-ਵੱਖ ਬੈਂਕਾ ਤੇ ਪੋਸਟ ਆਫਿਸ ਦੇ ਅਧਿਕਾਰੀਆਂ ਨੂੰ ਬੈਂਕਾ ਰਾਹੀ ਗੁਪਤ ਕਰੰਸੀ ਬਦਲਣ ਦੀਆਂ ਅਖਬਾਰਾ ਵਿੱਚ ਆਉਦੀਆਂ ਖਬਰਾਂ ਬਾਰੇ ਪੁਛਿਆ ਗਿਆ ਤਾਂ ਸਭ ਨੇ ਆਪਣੇ ਆਪ ਨੂੰ ਇਮਾਨਦਾਰ ਤੇ ਜਨਤਾ ਦੇ ਸੇਵਕ ਦੱਸਿਆ।
ਐਸੋਸੀਏਸ਼ਨ ਨੇ ਨੋਟਬੰਦੀ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚ ਹੋਈਆਂ ਮੋਤਾਂ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਉਦਿਆ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 20-20 ਲੱਖ ਦਾ ਮੁਆਵਜਾ ਵੀ ਦਿੱਤਾ ਜਾਵੇ ਅਤੇ ਬੈਂਕਾਂ ਦੀ ਅਫਸਰਸਾਹੀ ਦੇ ਨਾਦਰਸ਼ਾਹੀ ਫਰਮਾਨਾ ਤੇ ਰੋਕ ਲਾਈ ਜਾਵੇ।ਇਸ ਮੋਕੇ ਨੈਸ਼ਨਲ ਐਸੋਸੀਏਸ਼ਨ ਦੇ ਚੇਅਰਮੈਨ ਜਗਦੀਪ ਸਿੰਘ, ਪਰਮਿੰਦਰ ਸਹਿਗਲ, ਗੁਰਸੇਵਕ ਸਿੰਘ, ਰਣਧੀਰ ਜੈਨ, ਕਰਨ ਬੇਦੀ, ਮਨਪ੍ਰੀਤ ਸਿੰਘ, ਜਸਪਾਲ ਸਿੰਘ, ਬਲਵੰਤ ਸਿੰਘ ਬੰਟੀ ਅਤੇ ਅਮਿਤ ਗੁਪਤਾ ਹਾਜ਼ਿਰ ਸਨ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media