ਪੱਟੀ, 10 ਦਸੰਬਰ (ਅਵਤਾਰ ਸਿੰਘ ਢਿੱਲੋਂ) – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੇ 50 ਲੱਖ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਕੀਤੇ ਐਲਾਨ ਤੋ ਬਾਅਦ ਇਸ ਦੀ ਆਨਲਾਈਨ ਬੁਕਿੰਗ ਸੁਰੂ ਹੋ ਚੁੱਕੀ ਹੈ।ਜਿਸ ਤਹਿਤ ਪੂਰੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਰਜਿਸਟ੍ਰੇਸ਼ਨ ਕਰਵਾ ਰਹੇ ਹਨ।ਇਸੇ ਮਹਿਮ ਤਹਿਤ ਹਲਕਾ ਪੱਟੀ ਦੀ ਕਾਂਗਰਸ ਦੀ ਸ਼ਹਿਰੀ ਮਹਿਲਾ ਪ੍ਰਧਾਨ ਬੀਬੀ ਕੁਲਦੀਪ ਕੌਰ ਜੰਡਾ ਨੇ ਪੱਟੀ ਦੇ ਮੇਨ ਬਜਾਰ ਵਿੱਚ ਕੈਪ ਲਗਾ ਕੇ 200 ਦੇ ਕਰੀਬ ਨੌਜਵਾਨਾਂ ਦੀ ਆਨਲਾਈਨ ਬੁਕਿੰਗ ਰਜਿਸਟਰ ਕਰਵਾਈ।ਇਸ ਮੋਕੇ ਬੀਬੀ ਜੰਡਾ ਨੇ ਕਿਹਾ ਕਿ ਨੌਜਵਾਨ ਇਸ ਸਕਿਮ ਵਿਚ ਖੂਬ ਦਿਲਚਸਪੀ ਦਿਖਾ ਰਹੇ ਹਨ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੇ ਇਹ ਸਮਾਰਟ ਫੋਨ ਵੰਡੇ ਜਾਣ ਗਏ।
Check Also
ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …
Punjab Post Daily Online Newspaper & Print Media