Friday, March 27, 2026

ਪਨਬਸ ਵਰਕਰਾਂ ਨੇ ਪੱਟੀ ਡਿਪੂ ਵਿਖੇ 10ਵੇੇਂ ਦਿਨ ਬਾਦਲ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

U
U

ਪੱਟੀ, 17 ਦਸੰਬਰ (ਅਵਤਾਰ ਢਿਲੋਂ) – ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਪੱਟੀ ਡਿੱਪੂ ਵਿਖੇ 10 ਵੇ ਦਿਨ ਵੀ ਪਨਬਸ ਦਾ ਚੱਕਾ ਜਾਮ ਕਰਕੇ ਬਾਦਲ ਸਰਕਾਰ ਖਿਲਾਫ ਪਨਬਸ ਕਾਮਿਆਂ ਨਾਅਰੇਬਾਜ਼ੀ ਕੀਤੀ। ਪ੍ਰਧਾਨ ਗੁਰਬਿੰਦਰ ਸਿੰਘ ਤੇ ਜਰਨਲ ਸੱਕਤਰ ਵਜ਼ੀਰ ਸਿੰਘ ਨੇ ਕਿਹਾ ਕਿ ਬੀਤੇ ਦਿਨ ਜਲ਼ੰਧਰ ਵਿਖੇ ਯੂਨੀਅਨ ਵੱਲੋ ਫੈਸਲਾ ਕੀਤਾ ਕਿ ਮੁੱਖ ਮੰਤਰੀ ਨਾਲ ਚੰਡੀਗੜ ਵਿਖੇ ਮੀਟਿੰਗ ਹੋਣੀ ਹੈ।ਉਨਾਂ ਕਿਹਾ ਕਿ ਸਰਕਾਰ ਵੱਲੋ ਹਰੇਕ ਮੀਟਿੰਗ ਵਿਚ ਲਾਰਾ ਲਾ ਕੇ ਮੰਗਾਂ ਮੰਨਣ ਤੋ ਮੁੱਕਰ ਗਈ ਅਤੇ ਪਨਬਸ ਵਰਕਰ ਪੱਕੇ ਕਰਨਾ, ਵਧੇ ਹੋਏ ਤਨਖਾਹ ਗਰੇਡ ਨੂੰ ਲਾਗੂ ਕਰਨਾ, ਵਰਕਸ਼ਾਪਾਂ ਵਿਚ ਸਮਾਨ ਉਪਲਬਧ ਕਰਨਾ, ਉਵਰਟਾਈਮ ਦੇਣਾ ਤੇ ਹੋਰਨਾਂ ਮੰਗਾਂ ਨੂੰ ਮੰਨਿਆਂ ਨਹੀ ਜਾਂ ਰਿਹਾ।ਉਕਤ ਆਗੂਆਂ ਨੇ ਅੱਜ ਫੈਸਲਾ ਕੀਤਾ ਕਿ ਪਨਬਸ ਕਾਮਿਆਂ ਦੀ ਮੰਗਾਂ ਨੂੰ ਜਦੋ ਤੱਕ ਸਰਕਾਰ ਲਾਗੂ ਨਹੀ ਕਰਦੀ ਉਨਾਂ ਚਿਰ ਅਣਮਿੱਥੇ ਸਮੇ ਲਈ 18 ਡਿਪੂ ਵਰਕਰਾਂ ਵੱਲੋ ਹੜਤਾਲ ਜਾਰੀ ਰਹੇਗੀ ਤੇ ਅਗਲਾ 19 ਦਸੰਬਰ ਨੂੰ ਕੋਈ ਸੜਕੀ ਪੁੱਲ ਜਾਂ ਮੇਨ ਚੌਂਕ ਬੰਦ ਕਰਕੇ ਜਾਮ ਲਗਾਇਆ ਜਾਵੇਗਾ।ਇਸ ਮੌਕੇ ਦਿਲਬਾਗ ਸਿੰਘ, ਤਰਸੇਮ ਵੋਹਰਾ ਮੀਤ ਪ੍ਰਧਾਂਨ, ਕੈਸ਼ੀਅਰ ਸਤਨਾਮ ਸਿੰਘ, ਸਲਵਿੰਦਰ ਸਿੰਘ, ਵੀਰਮ ਜੰਡ ਪ੍ਰੈਸ ਸੱਕਤਰ, ਜਸਬੀਰ ਸਿੰਘ, ਸੁਖਦੇਵ ਸਿੰਘ, ਉਕਾਰ ਸਿੰਘ, ਰਵਿੰਦਰ ਰੋਮੀ, ਕੁਲਦੀਪ ਸਿੰਘ, ਹਰਮਿੰਦਰ ਸਿੰਘ, ਅਮਰਜੀਤ ਸਿੰਘ, ਸੁਖਚੈਨ ਸਿੰਘ, ਮਨਜੀਤ ਸਿੰਘ, ਦਵਿੰਦਰਜੀਤ ਸਿੰਘ, ਅਮਰਜੀਤ ਸਿੰਘ ਗਿਲ, ਬਲਜਿੰਦਰ ਸਿੰਘ, ਸੁਖਰਾਜ ਸਿੰਘ, ਕੁਲਦੀਪ ਸਿੰਘ, ਜੋਗਿੰਦਰ ਸਿੰਘ, ਗੁਰਜੰਟ ਸਿੰਘ, ਅਵਤਾਰ ਸਿੰਘ, ਦਲੇਰ ਸਿੰਘ, ਮਹਿਲ ਸਿੰਘ, ਸਰਬਜੀਤ ਸਿੰਘ, ਪਰਮਜੀਤ ਕੈਰੋਂ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply