Tuesday, September 29, 2026

ਪਿੰਡ ਉਸਮਾ ਵਿਖੇ ਰਣਜੀਤ ਸਿੰਘ ਚੀਮਾ ਦਾ ਭਰਵਾਂ ਸੁਆਗਤ

ppn1712201618
ਪੱਟੀ, 17 ਦਸੰਬਰ (ਰਣਜੀਤ ਸਿੰਘ ਮਾਹਲਾ)- ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋ ਚੋਣ ਮੁਹਿੰਮ ਨੂੰ ਤੇਜ ਕਰਦਿਆਂ ਹਲਕੇ ਦੇ ਵੱਖ ਵੱਖ ਪਿੰਡਾ ਵਿੱਚ ਘਰ ਘਰ ਜਾ ਕੇ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਦੇ ਮੱਦੇਨਜਰ ਆਪ ਦੇ ਉਮੀਦਵਾਰ ਰਣਜੀਤ ਸਿੰਘ ਚੀਮਾ ਦਾ ਪਿੰਡ ਉਸਮਾ ਵਿੱਖੇ ਭਰਵਾ ਸੁਆਗਤ ਹੋਇਆ ਤੇ ਪਿੰਡ ਵਾਲਿਆ ਨੇ ਆਪ ਦਾ ਸਾਥ ਦੇਣ ਦਾ ਵਿਸ਼ਵਾਸ ਦਿੱਤਾ।ਚੀਮਾ ਨੇ ਪਿੰਡ ਵਾਲਿਆਂ ਨੂੰ ਆਪ ਦੀਆਂ ਨੀਤੀਆਂ ਨਾਲ ਜਾਣੂ ਕਰਵਾਉਦਿਆਂ ਕਿਹਾ ਕਿ ਆਪ ਸਰਕਾਰ ਨੇ ਜੋ ਦਿੱਲੀ ਵਿੱਚ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਹਨ।ਦਿੱਲੀ ਵਿੱਚ ਆਮ ਲੋਕਾ ਦੇ ਕੰਮ ਬਿਨ੍ਹਾ ਕਿਸੇ ਦੇਰੀ ਦੇ ਹੋ ਰਹੇ ਨੇ ਉਹਨਾ ਕਿਹਾ ਕਿ ਆਪ ਦੀ ਸਰਕਾਰ ਆਉਣ ‘ਤੇ ਪੰਜਾਬ ਨੂੰ ਨਸ਼ਾ ਤੇ ਰਿਸ਼ਵਤਖੋਰੀ ਮੁਕਤ ਬਣਾਇਆ ਜਾਵੇਗਾ।ਉਹਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਕਿ ਪੱਟੀ ਦੇ ਲੋਕ ਇਲੈਕਸ਼ਨ ਦੀ ਤਰੀਕ ਦੀ ਉਡੀਕ ਕਰ ਰਹੇ ਨੇ ਇਸ ਵਾਰ ਲੋਕ ਇਹਨਾ ਅਕਾਲੀਆਂ ਕਾਂਗਰਸੀਆ ਨੂੰ ਦਿਖਾ ਦੇਣਗੇ ਕਿ ਆਮ ਆਦਮੀ ਦੀ ਤਾਕਤ ਕੀ ਹੁੰਦੀ ਹੈ।ਉਹਨਾ ਕਿਹਾ ਕਿ ਪੱਟੀ ਹਲਕੇ ਤੋ ਆਪ ਬਹੁਤ ਵੱਡੀ ਲੀਡ ਹਾਸਲ ਕਰੇਗੀ ਤੇ ਸੀਟ ਜਿੱਤ ਕੇ ਅਰਵਿੰਦ ਕੈਜਰੀਵਾਲ ਦੀ ਝੋਲੀ ਵਿੱਚ ਪਾਵੇਗੀ।ਇਸ ਮੋਕੇ ਤੇ ਦਲਬੀਰ ਸਿੰਘ ਫੌਜੀ, ਰਾਜਿੰਦਰ ਸਿੰਘ ਸਰਕਲ ਇੰਚਾਰਜ ਉਸਮਾ, ਹਰਮਨਜੀਤ ਸਿੰਘ ਸਰਕਲ ਇੰਚਾਰਜ, ਸਲਵਿੰਦਰ ਸਿੰਘ ਫੌਜੀ, ਜਸਬੀਰ ਸਿੰਘ, ਮਨਜੀਤ ਸਿੰਘ, ਸ਼ਵਰਨ ਸਿੰਘ, ਮੰਗਲ ਸਿੰਘ, ਕਾਰਜ ਸਿੰਘ, ਬਲਜਿੰਦਰ ਸਿੰਘ, ਅੰਗਰੇਜ ਸਿੰਘ ਆਦਿ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply