
ਫਾਜਿਲਕਾ, 7 ਜੂਨ (ਵਿਨੀਤ ਅਰੋੜਾ)- ਗਊਆਂ ਦੀ ਸੇਵਾ ਕਰਨਾ ਸਭ ਤੋਂ ਉਤਮ ਪੁੰਨ ਹੈ।ਪ੍ਰਾਚੀਨ ਗ੍ਰੰਥਾਂ ਅਤੇ ਸਾਡੇ ਗੁਰੂਆਂ ਪੀਰਾਂ ਨੇ ਗਊ ਨੂੰ ਬਹੁਤ ਮਹੱਤਵ ਦਿੱਤਾ ਹੈ, ਇਹ ਸ਼ਬਦ ਸੰਤ ਰੇਸ਼ਮ ਸਿੰਘ ਚੱਕ ਪੱਖੀ ਵਾਲਿਆਂ ਨੇ ਸਥਾਨਕ ਗਊਸ਼ਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਪੁੰਨ ਸਾਨੂੰ ਭਜਨ ਬੰਦਗੀ ਕਰਨ ਤੋਂ ਮਿਲਦਾ ਹੈ, ਉਤਨਾ ਹੀ ਬੇਸਹਾਰਾ ਗਊਆਂ ਦੀ ਮਦਦ ਕਰਨ ਤੋਂ ਪ੍ਰਾਪਤ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਬੇਸਹਾਰਾ ਗਊਆਂ ਦੀ ਵੱਧ ਤੋਂ ਵੱਧ ਮਦਦ ਕਰਨ ਜਿਸ ਨਾਲ ਮਨੁੱਖੀ ਜੀਵਨ ਵਿਚ ਸੁੱਖ ਦੀ ਪ੍ਰਾਪਤੀ ਹੋ ਸਕੇ। ਇਸ ਮੌਕੇ ‘ਤੇ ਬਾਬਾ ਜੀ ਦੇ ਸ਼ਰਧਾਲੂ ਵੀ ਉਨ੍ਹਾ ਨਾਲ ਹਾਜ਼ਰ ਸਨ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media