
ਥੋਬਾ, 7 ਜੂਨ (ਸੁਰਿੰਦਰਪਾਲ ਸਿੰਘ)- 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਏ ਜਾ ਰਹੇ ਘੱਲੂਘਾਰੇ ਦਿਵਸ ਸਮਾਰੋਹ ਮੌਕੇ ਜੋ ਘਟਨਾਵਾਂ ਉੱਥੇ ਵਾਪਰੀਆਂ ਉਹ ਸਿੱਖ ਪੰਥ ਲਈ ਬੇਹੱਦ ਅਫਸੋਸਜਨਕ ਅਤੇ ਸ਼ਰਮਨਾਕ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਪਰਮਜੀਤ ਸਿੰਘ ਰਾਣੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਹਿਜਧਾਰੀ ਸਿੱਖ ਪਾਰਟੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਾਪਰੀ ਘਟਨਾ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।ਉਨਾਂ ਕਿਹਾ ਕਿ ਸਿੱਖ ਕੌਮ ਘੱਲੂਘਾਰਾ ਦਿਵਸ ਨੂੰ ਇਤਿਹਾਸ ਦੀ ਮਾੜੀ ਘਟਨਾ ਸਬੰਧੀ ਸਰਬਤ ਦੇ ਭਲ੍ਹੇ ਲਈ ਅਰਦਾਸ ਕਰਨ ਲਈ ਇਕੱਤਰ ਹੋਈ ਤਾਂ ਸਿੱਖ ਪੰਥ ਦੇ ਦੋਖੀਆਂ ਨੇ ਇੱਕ ਵਾਰ ਫਿਰ ਘਿਨਾਉਣੀ ਹਰਕਤ ਕਰਕੇ ਸਮੁੱਚੇ ਪੰਥ ਨੂੰ ਸ਼ਰਮਸਾਰ ਕਰ ਦਿੱਤਾ। ਅਜਿਹੀਆਂ ਘਟਨਾਵਾਂ ਸਿੱਖ ਪੰਥ ਲਈ ਚਣੌਤੀ ਬਣ ਗਈਆਂ ਹਨ। ਉਨ੍ਹਾਂ ਕਿਹਾ ਅਜਿਹੀਆਂ ਕਿਹੜੀਆਂ ਤਾਕਤਾ ਹਨ ਜੋ ਪੰਥ ਨੂੰ ਖਤਮ ਕਰਨ ਲਈ ਤੁਲੀਆਂ ਹੋਈਆਂ ਹਨ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਕੀ ਹੁਣ ਇਸ ਘਟਨਾ ਨੂੰ ਵੀ ਕੇਂਦਰ ਸਰਕਾਰ ਦੀ ਸਾਜਿਸ਼ ਕਹਿਣਗੇ ਜਾਂ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖਾਗੇ। ਇਸ ਮੌਕੇ ਪੰਜਾਬ ਪ੍ਰਧਾਨ ਸੁਰਿੰਦਰਪਾਲ ਸਿੰਘ ਸੇਖੋਂ, ਕੁਲਵਿੰਦਰ ਸਿੰਘ ਕਾਲਾ, ਜਸਵੀਰ ਸਿੰਘ ਚਹਿਲ, ਜਗਤਾਰ ਸਿੰਘ ਹਿੱਸੋਵਾਲ, ਦਵਿੰਦਰ ਸਿੰਘ ਬੇਗੋਵਾਲ ਆਦਿ ਆਗੂ ਹਾਜਰ ਸਨ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media