
ਅੰਮ੍ਰਿਤਸਰ, 2 ਜਨਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ 29 ਦਸੰਬਰ 2016 ਤੋਂ ਅਰੰਭ ਹੋਈ ਰਾਸ਼ਟਰ ਪੱਧਰੀ ਸੀ.ਬੀ.ਐਸ.ਈ ਸਕੇਟਿੰਗ ਪ੍ਰਤੀਯੋਗਤਾ ਦਾ ਸਮਾਪਤੀ ਸਮਾਰੋਹ 1 ਜਨਵਰੀ, 2017 ਨੂੰ ਹੋਇਆ।ਪਿ੍ਰੰਸੀਪਲ ਅੰਜਨਾ ਗੁਪਤਾ ਦੀ ਅਗਵਾਈ ‘ਚ ਅਯੋਜਿਤ ਇਸ ਪ੍ਰਤੀਯੋਗਤਾ ਵਿੱਚ ਦੇਸ਼ ਭਰ ਦੇ ਸੱਤ ਜੋਨਾਂ (ਉਤਰੀ ਜੋਨ-1, ਉਤਰੀ ਜੋਨ-2, ਦੱਖਣੀ ਜੋਨ, ਪੂਰਬੀ ਜੋਨ, ਫਾਰ ਪੂਰਬੀ, ਕੇਂਦਰੀ ਤੇ ਪੱਛਮੀ ਜੋਨ) ਦੇ ਸੀ.ਬੀ.ਐਸ.ਈ. ਦੇ 315 ਸਕੂਲਾਂ ਦੇ 591 ਸਕੇਟਿੰਗ ਖਿਡਾਰੀਆਂ ਨੇ ਭਾਗ ਲਿਆ।ਉਮਰ ਵਰਗ ਅੰਡਰ 8,10,12,14,16 ਤੇ 19 ਦੇ ਅਧੀਨ ਲੜਕੇ ਲੜਕੀਆਂ ਦੇ 300 ਮੀਟਰ, 500 ਮੀਟਰ ਅਤੇ 1000 ਮੀਟਰ ਮੁਕਾਬਲੇ ਕਰਵਾੇ ਗਏ।ਪਿੰਸੀਪਲ ਅੰਜਨਾ ਗੁਪਤਾ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਭਵਿਖ ਵਿੱਚ ਅੱਗੇ ਵਧਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media