Sunday, June 28, 2026

ਇੰਡੀਪੈਂਡੇਂਟ ਸਟੂਡੈਂਟ ਯੂਨੀਅਨ ਨੇਤਾ ਕੇਸ਼ਵ ਕੋਹਲੀ ਹੋਣਗੇ ਆਪਣਾ ਪੰਜਾਬ ਪਾਰਟੀ ਉਮੀਦਵਾਰ

ppn0401201721
ਅੰਮ੍ਰਿਤਸਰ, 4 ਜਨਵਰੀ (ਪੰਜਾਬ ਪੋਸਟ ਬਿਊਰੋ) –ਇੰਡੀਪੈਂਡੇਂਟ ਸਟੂਡੈਂਟ ਫੈਡਰੇਸ਼ਨ ਦੇ ਵਿਦਿਆਰਥੀ ਨੇਤਾ ਕੇਸ਼ਵ ਕੋਹਲੀ ਨੂੰ 4 ਫਰਵਰੀ 2017 ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਪਣਾ ਪੰਜਾਬ ਪਾਰਟੀ ਦੇ ਵੱਲੋਂ ਅੰਮ੍ਰਿਦੇ ਹਲਕਾ ਕੇਂਦਰੀ ਤੋਂ ਐਮ.ਐਲ.ਏ ਦੀ ਸੀਟ ਦਾ ਉਮੀਦਵਾਰ ਐਲਾਨਿਆ ਹੈ।ਇਸ ਗੱਲ ਦੀ ਜਾਣਕਾਰੀ ਕੇਸ਼ਵ ਕੋਹਲੀ ਦੇ ਵੱਲੋਂ ਦੇਂਦਿਆਂ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦਾ ਧੰਨਵਾਦ ਕੀਤਾ ਹੈ।ਕੇਸ਼ਵ ਕੋਹਲੀ ਦੀ ਉਮੀਦਵਾਰੀ ਐਲਾਨੇ ਜਾਣ ਤੋਂ ਬਾਅਦ ਉਨ੍ਹਾਂ ਦੇ ਸਾਥੀਆਂ ਤੇ ਸਹਿਯੋਗੀਆਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦੇਣ ਦੇ ਨਾਲ-ਨਾਲ ਸਨਮਾਨਿਤ ਕਰਨ ਵਾਲਿਆਂ ਦਾ ਤਾਂਤਾ ਲੱਗਾ ਰਿਹਾ।ਕੋਹਲੀ ਨੇ ਕਿਹਾ ਆਪਣਾ ਪੰਜਾਬ ਪਾਰਟੀ ਦੇ ਇਸ ਫੈਸਲੇ ਨਾਲ ਉਨ੍ਹਾਂ ਦੇ ਹਲਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਉਹ ਹਮੇਸ਼ਾ ਹੀ ਭ੍ਰਿਸ਼ਟਾਚਾਰ ਦੇ ਬੇਰੁਜ਼ਗਾਰੀ ਦੇ ਖਿਲਾਫ ਆਵਾਜ਼ ਉਠਾਉਂਦੇ ਆਏ ਹਨ ਤੇ ਹਮੇਸ਼ਾ ਉਠਾਉਂਦੇ ਰਹਿਣਗੇ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਬਣਾਏ ਗਏ ਸੰਗਠਨ ਨੇ ਜ਼ਮੀਨੀ ਪੱਧਰ ਤੋਂ ਜੁੜ ਕੇ ਬਹੁਤ ਸਾਰੇ ਸਮਾਜਿਕ ਤੇ ਧਾਰਮਿਕ ਕੰਮ ਕਰਨ ਦੇ ਨਾਲ-ਨਾਲ ਧਾਰਮਿਕ ਸਥਾਨਾਂ ਦੇ ਨਜਦੀਕ ਖੁੱਲੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਵਾਉਣ ਦੇ ਨਾਲ-ਨਾਲ ਕਈ ਸਮਾਜਿਕ ਕੁਰੁਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ।ਉਨ੍ਹਾਂ ਦਾਅਵਾ ਕੀਤਾ ਕਿ ਉਹ ਸਪੱਸ਼ਟ ਬਹੁਮਤ ਹਾਂਸਲ ਕਰਕੇ ਜਿੱਤ ਪ੍ਰਾਪਤ ਕਰਨਗੇ ਤੇ 8 ਜਨਵਰੀ ਨੂੰ 1 ਮੋਟਰ ਸਾਈਕਲ ਦਾ ਆਯੋਜਨ ਕਰਕੇ ਸ਼ਕਤੀ ਪ੍ਰਦਰਸ਼ਨ ਕਰਨਗੇ ਜੋ ਗੋਲਬਾਗ ਤੋਂ ਚੱਲ ਕੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਹਾਲਗੇਟ ਵਿਖੇ ਸੰਪੰਨ ਹੋਵੇਗੀ।ਜਿਸ ਦੌਰਾਨ ਲੋਕਾਂ ਨੂੰ ਆਪਣੇ ਕੀਮਤੀ ਵੋਟ ਹੱਕ ਤੋਂ ਜਾਣੂ ਕਰਵਾਕੇ ਇਸ ਦੇ ਸਹੀ ਇਸਤੇਮਾਲ ਪ੍ਰਤੀ ਜਾਗਰੁਕ ਕਰਨਗੇ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply