
ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਨੇ ਮਜੀਠਾ ਰੋਡ ਸਥਿਤ ਪੰਚਾਇਤ ਨੌਸ਼ਹਰਾ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਵਿਧਾਨ ਸਭਾ ਹਲਕਾ ਉੱਤਰੀ ਦੀਆਂ ਵੱਖ ਵੱਖ ਪੰਚਾਇਤਾਂ ਨੂੰ ਜਿਮ ਮਸ਼ੀਨਾਂ ਅਤੇ ਕ੍ਰਿਕੇਟ ਕਿੱਟ ਪ੍ਰਦਾਨ ਕੀਤੀ।
ਸ਼੍ਰੀ ਜੋਸ਼ੀ ਨੇ ਕਿਹਾ ਜਿਥੇ ਤੱਕ ਦੀ ਵਿਧਾਨ ਸਭਾ ਹਲਕਾ ਉੱਤਰੀ ਦੀਆਂ ਸਾਰੀਆਂ 10 ਪੰਚਾਇਤਾਂ ਦਾ 100 ਫੀਸਦੀ ਸੰਪੂਰਣ ਵਿਕਾਸ ਕਰਵਾਇਆ ਜਾ ਰਿਹਾ ਹੈ, ਉਥੇ ਨੌਜਵਾਨਾਂ ਂਨੂੰ ਖੇਡਾਂ ਦੇ ਪ੍ਰਤੀ ਉਤਸ਼ਾਹਿਤ ਕਰਨ ਲਈ ਲੱਗਭਗ 70 ਲੱਖ ਦੀ ਲਾਗਤ ਨਾਲ ਇੱਕ ਵਿਸ਼ਾਲ ਵਿਸ਼ਾਲ ਖੇਡ ਸਟੇਡੀਅਮ ਵੀ ਤਿਆਰ ਕਰਵਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਇਸ ਦੇ ਨਾਲ ਹੀ ਨੌਜਵਾਨਾਂ ਂਨੂੰ ਜਿਮ ਮਸ਼ੀਨਾਂ ਅਤੇ ਕ੍ਰਿਕੇਟ ਕਿੱਟਾਂ ਵੀ ਦਿੱਤੀਆਂ ਗਈਆਂ ਹਨ ।ਜੋਸ਼ੀ ਨੇ ਦਾਅਵਾ ਕੀਤਾ ਕਿ ਇਹ ਪੰਜਾਬ ਦੀਆਂ ਪਹਿਲੀਆਂ 10 ਪੰਚਾਇਤਾਂ ਹਨ, ਜਿਥੇ 100 ਫੀਸਦ ਸੀਵਰੇਜ, ਵਾਟਰ ਸਪਲਾਈ ਅਤੇ ਪੱਕੀ ਗਲੀਆਂ ਦੀ ਸਹੂਲਤ ਉਪਲੱਬਧ ਹੈ।
ਸਮੂਹ ਪੰਚਾਇਤ ਨਿਵਾਸੀਆਂ ਵਲੋਂ ਸ਼੍ਰੀ ਜੋਸ਼ੀ ਨੂੰ ਪੰਚਾਇਤਾਂ ਵਿੱਚ ਕਰਵਾਏ ਗਏ ਵਿਕਾਸ ਕੰਮਾਂ ਲਈ ਉਨ੍ਹਾਂ ਸਨਮਾਨਿਤ ਕੀਤਾ।ਇਸ ਮੌਕੇ ਪੰਚਾਇਤ ਇੰਚਾਰਜ ਰਾਕੇਸ਼ ਭਾਰਦਵਾਜ, ਸਾਬਕਾ ਸਰਪੰਚ ਅਮਰਜੀਤ ਸਿੰਘ, ਸਰਪੰਚ ਕਮਲ ਕੁਮਾਰ, ਪਵਨ ਕੁਮਾਰ ਹੱਪੀ, ਇੰਦਰਜੀਤ ਸਿੰਘ, ਭੂਪਿੰਦਰ ਸਿੰਘ, ਰਾਜੇਸ਼ ਰੈਣਾ, ਮਨਦੀਪ ਰੰਧਾਵਾ, ਤਰਸੇਮ ਪ੍ਰਧਾਨ, ਲਖਵਿੰਦਰ ਸਿੰਘ, ਹਰਪਰਤਾਪ ਸਿੰਘ, ਨਵਦੀਪ ਸਿੰਘ, ਪਾਰਸ ਜੋਸ਼ੀ, ਸੁਖਦੇਵ ਸਿੰਘ ਸੁੱਖਾ, ਜਾਗੀਰ ਸਿੰਘ ਤੇ ਚਮਨ ਲਾਲ ਵੀ ਮੌਜੂਦ ਸਨ ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media