ਭਿੱਖੀਵਿੰਡ/ਖਾਲੜਾ/ਬੀੜ ਸਾਹਿਬ, 5 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ)- ਕਸਬਾ ਖਾਲੜਾ ਦੇ ਗੁਰਦੁਆਰਾ ਭਾਈ ਜਗਤਾ ਵਿਖੇ ਸਾਹਿਬ-ਏ ਕਮਾਲ ਦਸ਼ਮੇਸ਼

ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ 350 ਵਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ਦੋਰਾਨ ਟਰਾਲੀ ਵਿੱਚ ਸ਼ਾਸੋਬਿਤ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆ ਨੇ ਕੀਤੀ ਇਸ ਨਗਰ ਕੀਰਤਨ ਚੁ ਸੰਗਤਾ ਨੇ ਵੱਡੀ ਗਿਨਤੀ ਵਿੱਚ ਆਪਣੀ ਹਾਜਰੀ ਲਵਾਈ ਇਸ ਨਗਰ ਕੀਰਤਨ ਗੁਰਦਆਰਾ ਪਹਿਲੀ ਪਾਤਸ਼ਾਹੀ ਤੋ ਗੁਰਦੁਆਰਾ ਕਲਗੀਧਰ ਤੋ ਹੁੰਦਾ ਹੋਇਆ ਬਜਾਰ ਵਿੱਚ ਦੀ ਗੁਰਦਆਰਾ ਬਾਬਾ ਜੀਵਨ ਸਿੰਘ ਜੀ ਤੋ ਵੱਡੇ ਗਲੇ ਤੋ ਹੋ ਕੇ ਫਿਰ ਸ਼ਾਮ ਵੇਲੇ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਸਮਾਪਤ ਹੋਇਆ ਇਸ ਨਗਰ ਕੀਰਤਨ ਦੇ ਅੱਗੇ ਗਤਕਾ ਕਲੱਬ ਵੱਲੋ ਆਪਣੇ ਜੋਹਰ ਦਿਖਾਏ ਗਏ।ਇਸ ਮੋਕੇ ਮਨਦੀਪ ਸ਼ਰਮਾ, ਸੋਨੂੰ ਖਾਲੜਾ, ਅਜੀਤ ਪਾਲ ਸ਼ਰਮਾ, ਗੁਰਦੀਪ ਸਿੰਘ ਮਿਸਤਰੀ, ਰਾਜੂ ਟੇਲਰ ਤੇ ਡਾ. ਗਗਨਦੀਪ ਸਿੰਘ ਤੇ ਮਾਸ਼ਟਰ ਬਲਬੀਰ ਸਿੰਘ ਦੇ ਸਹਿਯੋਗ ਨਾਲ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਵਾਲੀਆ ਸੰਗਤਾ ਲਈ ਟਿੱਕੀਆ ਦੇ ਸ਼ਟਾਲ ਲਗਾ ਕੇ ਲੰਗਰ ਲਾਏ ਗਏ । ਇਸ ਮੋਕੇ ਨਿਸ਼ਕਾਮ ਸੇਵਾ ਸੁਸਾਇਟੀ ਖਾਲੜਾ ਤੇ ਆਲ ਇੰਡੀਆ ਐਂਟੀਕੋਰੱਪਸ਼ਨ ਮੋਰਚਾ ਵੱਲੋ ਸਾਝੇ ਤੋਰ ਤੇ ਪੂੜੀ ਛੋਲੇ ਤੇ ਕੜਾ ਦੇ ਲੰਗਰ ਲਗਾਏ ਗਏ । ਇਸ ਮੋਕੇ ਬੀ ਸੀ ਵਿੰਗ ਚੇਅਰਮੈਨ ਪਰਮਿੰਦਰ ਹੀਰਾ,ਹਰਪ੍ਰੀਤ ਸਿੰਘ, ਪਰਮਜੀਤ ਸਿੰਘ, ਗੁਰਵਿੰਦਰ ਸਿੰਘ, ਜਗਤਾਰ ਸਿੰਘ ਪੰਜਾਬ ਬੁੱਕ, ਗੁਰਪ੍ਰੀਤ ਸਿੰਘ ਸ਼ੈਡੀ, ਦੇਸਾ ਸਿੰਘ ਸਰਪੰਚ, ਪੰਚ ਰਜਿੰਦਰ ਬਿੱਟ, ਬਾਬਾ ਗੁਰਮੁਖ ਸਿੰਘ ਹੈੱਡ ਗ੍ਰੰਥੀ ਗੁਰਦਆਰਾ ਭਾਈ ਜਗਤਾ ਜੀ, ਬਾਬਾ ਬਿੱਟੂ, ਬਲਜੀਤ ਸਿੰਘ ਕਾਲਾ, ਸਾਦਾ ਸਿੰਘ, ਕਸ਼ਮੀਰ ਸਿੰਘ, ਅੰਮ੍ਰਿਤ ਭਾਟੀਆ,ਸਰਪੰਚ ਮੇਜਰ ਸਿੰਘ, ਜੈਮਲ ਸੰਧੂ ਕਲੱਬ ਪ੍ਰਧਾਨ, ਡਾ. ਜਸਪਾਲ ਸਿੰਘ, ਬਾਬਾ ਜੁਗਰਾਜ ਸਿੰਘ ਹੈੱਡ ਗ੍ਰੰਥੀ ਗੁਰਦਆਰਾ ਪਹਿਲੀ ਪਾਤਸ਼ਾਹੀ, ਪੰਮਾ ਸਰਪੰਚ ਜੋਗਾ ਸਿੰਘ, ਅੰਮ੍ਰਿਤਪਾਲ ਸਿੰਘ, ਰਣਜੀਤ ਸਿੰਘ, ਕਿਰਪਾਲ ਸਿੰਘ, ਸੁਖਾ ਸਿੰਘ ਆਦਿ ਹਾਜਰ ਸਨ ।
Punjab Post Daily Online Newspaper & Print Media