Friday, July 5, 2024

ਉਘੇ ਬਾਲੀਵੁਡ ਕਲਾਕਾਰ ਓਮ ਪੁਰੀ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ

ਮੁੰਬਈ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਉਘੇ ਬਾਲੀਵੁਡ ਕਲਾਕਾਰ ਓਮ ਪੁਰੀ ਦਾ ਦਿਲ ਦਾ ਦੌਰਾ ਪੈਣ ਨਾਲ ਅੱਜ ਮੁੰਬਈ ਦੇ ਅੰਧੇਰੀ ਸਥਿਤ ਉਨਾਂ ਦੇ ਘਰ

om-puri

 ਵਿੱਚ ਦਿਹਾਂਤ ਹੋ ਗਿਆ।ਓਮ ਪੁਰੀ ਦੇ ਦਿਹਾਂਤ ਦੀ ਖਬਰ ਮਿਲਣ `ਤੇ ਪੂਰੀ ਫਿਲਮ ਇੰਡਸਟਰੀ ਵਿੱਚ ਗਮ ਦੀ ਲਹਿਰ ਫੈਲ ਗਈ ਅਤੇ ਵੱਡੀ ਗਿਣਤੀ ਵਿੱਚ ਬਾਲੀਵੁੱਡ ਕਲਾਕਾਰਾਂ ਜਿੰਨਾਂ ਵਿੱਚ ਅਮਿਤਾਭ ਬੱਚਨ, ਅਨੁਪਮ ਖੇਰ, ਅਭਿਸ਼ੇਕ ਬੱਚਨ, ਫਿਲਮ ਮੇਕਰ ਅਸ਼ੋਕ ਪੰਡਿਤ, ਸ਼ਬਾਨਾ ਆਜ਼ਮੀ, ਵਿਦਿਆ ਬਾਲਨ, ਫਰਹਾਨ ਅਖਤਰ ਆਦਿ ਨੇ ਉਨਾਂ ਦੇ ਸਸਕਾਰ ਵਿੱਚ ਸ਼ਾਮਲ ਹੋ ਆਪਣੇ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ।1950 ਵਿੱਚ ਹਰਿਆਣਾ ਵਿੱਚ ਜਨਮੇ 66 ਸਾਲਾ ਓਮ ਪੁਰੀ ਭਾਰਤ, ਪਾਕਿਸਤਾਨ, ਬ੍ਰਿਟਿਸ਼ ਅਤੇ ਹਾਲੀਵੁੱਡ ਦੀ ਫਿਲਮ ਇੰਡਸਟਰੀ ਵਿੱਚ ਕੰਮ ਕਰ ਚੁੱਕੇ ਸਨ।ਉਨਾਂ ਨੇ ਪਹਿਲੀ ਫਿਲਮ ਘਾਸੀਰਾਮ ਰਾਹੀਂ 1976 `ਚ ਵਿੱਚ ਫਿਲਮੀ ਦੁਨੀਆਂ ਵਿੱਚ ਪ੍ਰਵੇਸ਼  ਕੀਤਾ ਅਤੇ ਇਸ ਤੋਂ ਬਾਅਦ ਕਦੇ ਮੁੜ ਕੇ ਨਹੀਂ ਦੇਖਿਆ।ਓਮ ਪੁਰੀ ਆਪਣੇ ਪਿੱਛੇ ਪਤਨੀ ਨੰਦਿਤਾ ਪੁਰੀ ਅਤੇ ਬੇਟੇ ਇਸ਼ਾਨ ਨੂੰ ਛੱਡ ਗਏ ਹਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply