ਬਠਿੰਡਾ, 6 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ

ਸੁਸਾਇਟੀ (ਰਜਿ:) ਬਠਿੰਡਾ ਵੱਲੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ `ਤੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਇਹ ਕੈਂਪ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਲਗਾਇਆ ਗਿਆ।ਖੂਨਦਾਨ ਕੈਪ ਦੇ ਮੁੱਖ ਮਹਿਮਾਨ ਸਮਾਜ ਸੇਵੀਆਂਨੇ ਪਹੁੰਚ ਕੇ ਵਿਸ਼ੇਸ਼ ਤੌਰ ਤੇ ਖੂਨਦਾਨੀਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ।ਇਸ ਕੈਪ ਵਿੱਚ 70 ਖੂਨਦਾਨੀਆਂ ਨੇ ਖੂਨਦਾਨ ਕੀਤਾ।ਇਸ ਕੈਂਪ ਵਿਚ ਔਰਤਾਂ ਨੇ ਵੀ ਵੱਧ ਚੜ੍ਹ ਕੇ ਯੋਗਦਾਨ ਪਾਇਆ।ਕੈਪ ਵਿੱਚ ਬਹੁਤ ਸਾਰੇ ਨਵੇ ਡੋਨਰਾਂ ਨੇ ਪਹਿਲੀ ਵਾਰੀ ਖੂਨਦਾਨ ਕਰਕੇ ਆਪਣੀ ਖੁਸ਼ੀ ਦਾ ਇੰਜਹਾਰ ਕੀਤਾ।ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਵੱਲੋ ਇਸ ਪ੍ਰਕਾਸ਼ ਦਿਹਾੜੇ ਤੇ ਡੋਨਰਾਂ ਨੂੰ ਲੱਖ-ਲੱਖ ਵਧਾਈਆਂ ਦਿੱਤੀ ਅਤੇ ਆਏ ਹੋਏ ਮੁੱਖ ਮਹਿਮਾਨ ਅਤੇ ਖੂਨਦਾਨੀਆਂ ਨੂੰ ਸੁਸਾਇਟੀ ਵੱਲੋ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ।ਖੂਨ ਇਕੱਤਰ ਕਰਨ ਲਈ ਸਰਕਾਰੀ ਹਸਪਤਾਲ ਬਠਿੰਡਾ ਦੀ ਟੀਮ ਬਲਦੇਵ ਸਿੰਘ ਰੌਮਾਣਾ, ਅਮਨ, ਮਨਦੀਪ, ਜੇ.ਡੀ ਦੀ ਅਗਵਾਈ ਵਿੱਚ ਪਹੁੰਚੀ।ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ, ਸੁਖਵੀਰ ਸਿੰਘ ਬਿੱਟੂ, ਰਾਕੇਸ਼ ਸਿੰਘ ਅਤੇ ਮੈਬਰ ਗੁਰਮੀਤ ਸਿੰਘ, ਅਵਤਾਰ ਸਿੰਘ ਦਾਰਾ, ਵਕੀਲ ਸਿੰਘ, ਪੂਰਨ ਸਿੰਘ, ਗੁਰਮੀਤ ਸਿੰਘ ਗਾਲਾ, ਗੁਰਮੁੱਖ ਸਿੰਘ, ਜਰਨੈਲ ਸਿੰਘ ਰੇਲਵੇ, ਗਿਆਨ ਸਿੰਘ, ਮਾਸਟਰ ਮਾਨ ਸਿੰਘ, ਰਾਜਿੰਦਰ ਸਿੰਘ ਰਾਜੂ, ਗੁਰਬਖਸ਼ ਸਿੰਘ ਆਦਿ ਮੌਜੂਦ ਸਨ।
Punjab Post Daily Online Newspaper & Print Media