
ਬਠਿੰਡਾ, 6 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਬਠਿੰਡਾ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਵਾਉਣ ਵਿੱਚ ਅੱਗੇ ਰਹਿੰਦਿਆਂ ਮਰੀਜਾਂ ਨੂੰ ਨਵੀਂ ਟੈਕਨਾਲਜੀ ਦੇ ਮਾਧਿਅਮ ਨਾਲ ਇਲਾਜ ਦੇਣ ਦੇ ਨਾਲ-ਨਾਲ ਇੰਟਰਨੇਸ਼ਨਲ ਸਰਵਿਸ਼ ਦੇਣ ਦਾ ਵਾਅਦਾ ਵੀ ਪੂਰਾ ਕਰ ਰਿਹਾ ਹੈ ਅਤੇ ਹੁਣ ਮੈਕਸ ਹਸਪਤਾਲ ਹਾਰਟ ਦੇ ਮਰੀਜਾਂ ਲਈ ਵਰਦਾਨ ਸਿੱਧ ਹੋਣ ਵਾਲਾ ਹੈ, ਹਾਲਾਂਕਿ ਜਟਿਲ ਹਾਰਟ ਬਲਾਕੇਜ ਦੀ ਐਂਜੀਓਪਲਾਸਟੀ ਲਈ ਮੈਕਸ ਹਸਪਤਾਲ ਵਿੱਚ ਬਰੈਡ ਨਿਊ ਕੈਥ ਲੈਬ (ਐਲੋਇਰਾ ਐਕਸਪਰ ਐਫਡੀ 10) ਨੂੰ ਸਥਾਪਿਤ ਕੀਤਾ ਗਿਆ ਹੈ, ਜਿਸ ਵਿੱਚ ਦਿਲ ਦੀਆਂ ਬਿਮਾਰੀਆਂ ਨੂੰ ਹੋਰ ਵੀ ਬਾਰੀਕੀਆਂ ਨਾਲ ਸਮਝਿਆ ਜਾਵੇਗਾ। ਇਸ ਸਬੰਧ ਵਿੱਚ ਮੈਕਸ ਹਸਪਤਾਲ ਵਿੱਚ ਰੱਖੀ ਪ੍ਰੈਸਵਾਰਤਾ ਨੂੰ ਸੰਬੋਧਿਤ ਕਰਦੇ ਹੋਏ ਕਾਰਡੀਓਲਾਜੀ ਡਿਪਾਰਟਮੇਂਟ ਦੇ ਐਚਓਡੀ ਡਾ. ਰੋਹਿਤ ਮੋਦੀ ਨੇ ਦੱਸਿਆ ਕਿ ਉਕਤ ਬਰੈਂਡ ਨਿਊ ਕੈਥ ਲੈਬ ਐਡਵਾਂਸਡ ਫੀਚਰ ਨਹੀਂ ਕੇਵਲ ਡਾਕਟਰਾਂ ਲਈ ਮਦਦਗਾਰ ਸਿੱਧ ਹੋਣਗੇ, ਸਗੋਂ ਮਰੀਜਾਂ ਲਈ ਵੀ ਅਨਨੇਸਸਰੀ ਸਟੰਟਿੰਗ, ਮਿਨਿਮਮ ਬਲੱਡ ਲਾਸ ਅਤੇ ਛੇਤੀ ਰਿਕਵਰ ਹੋਣ ਵਿੱਚ ਬੇਹੱਦ ਕਾਰਗਾਰ ਸਿੱਧ ਹੋਣਗੇ। ਐਡਵਾਂਸਡ ਕੈਥ ਲੈਬ ਦੇ ਐਲੋਇਰਾ ਐਕਸਪਰ ਐਫਡੀ 10 ਵਿੱਚ ਫਲੈਟ ਪੈਨਲ ਅਤੇ ਲਾਰਜ ਡਿਸਪਲੇ ਦਾ ਸਾਥ ਹੋਵੇਗਾ, ਜਿਸ ਦੇ ਨਾਲ ਡਾਕਟਰ ਨੂੰ ਬੇਹੱਦ ਬਾਰਿਕ ਕਲਾਟਸ ਦੇਖਣ ਵਿੱਚ ਵੀ ਮਦਦ ਮਿਲੇਗੀ।ਉਥੇ ਹੀ ਡਿਜਿਟਲ ਸਬਟਰੇਕੱਨ ਐਂਜੀਓਗਰਾਫੀ ਨਾਲ ਵੈਸਲ ਵਿੱਚ ਜਮਾਂ ਹੋਇਆ ਖੂਨ ਜ਼ਿਆਦਾ ਆਸਾਨੀ ਨਾਲ ਪਤਾ ਚੱਲੇਗਾ ਅਤੇ ਮਾਇਨਰ ਕਲਾਟ ਦਾ ਵੀ ਪਤਾ ਚੱਲ ਜਾਵੇਗਾ। ਕੈਥ ਲੈਬ ਦੇ ਐਂਡਵਾਂਸਡ ਟੈਕਨਾਲਜੀ ਵਿੱਚ ਆਈ.ਵੀ.ਯੂ.ਐਸ. ਨਾਲ ਸਟੰਟਿੰਗ ਦੌਰਾਨ ਵੈਸਲ ਦੀ ਠੀਕ ਹਾਲਤ ਨੂੰ ਬਹੁਤ ਘੱਟ ਸਮਾਂ ਪਰਖਿਆ ਜਾ ਸਕਦਾ ਹੈ ਅਤੇ ਇਹ ਪਤਾ ਲਗਾਉਣਾ ਬੇਹੱਦ ਆਸਾਨ ਹੋ ਜਾਂਦਾ ਹੈ ਕਿ ਸਟੰਟਿੰਗ ਦੌਰਾਨ ਨਾੜੀਆਂ ਵਿੱਚ ਰਕਤ ਦਾ ਪ੍ਰਵਾਹ ਕਿੰਨੀ ਰਫ਼ਤਾਰ ਨਾਲ ਹੋ ਰਿਹਾ ਹੈ।
ਇਸ ਮੌਕੇ ਸੀਨੀਅਰ ਕਾਰਡਿਓਲਾਜੀ ਕੰਸਲਟੇਂਟ ਡਾ. ਰੋਹਿਤ ਮੋਦੀ ਨੇ ਦੱਸਿਆ ਕਿ ਪਹਿਲਾਂ ਮਰੀਜਾਂ ਦੇ ਸਟੰਟ ਪਾਉਣ ਦੇ ਬਾਅਦ ਵੀ ਖੂਨ ਦੀਆਂ ਧਮਨੀਆਂ ਵਿੱਚ ਬਲਾਕੇਜ ਦੀ ਸਮੱਸਿਆ ਰਹਿ ਜਾਂਦੀ ਸੀ, ਪਰ ਉਥੇ ਹੀ ਐਡਵਾਂਸ ਕੈਥ ਲੈਬ ਨਾਲ ਹੁਣ ਖੂਨ ਦੀਆਂ ਧਮਨੀਆਂ ਦੇ ਬਲਾਕੇਜ ਦੇ ਪ੍ਰੈੱਰ ਨੂੰ ਵੱਡੀ ਹੀ ਆਸਾਨੀ ਨਾਲ ਮਿਣਿਆ ਜਾ ਸਕੇਗਾ ਅਤੇ ਮਾਇਨਰ ਕਲਾਟਸ ਨੂੰ ਵੀ ਮਾਪ ਕੇ ਆਸਾਨੀ ਨਾਲ ਰਿਮੂਵ ਕੀਤਾ ਜਾ ਸਕੇਗਾ।ਇਸ ਮੌਕੇ ਡਾ. ਰੋਹਿਤ ਮੋਦੀ ਟੀਮ ਚੋਂ ਡਾ. ਭੁਪਿੰਦਰ ਬਰਾੜ, ਡਾ. ਨੀਰਜ ਸਿੰਗਲਾ ਤੇ ਕਾਰਡਿਓਥੋਰਿਸਕ ਸਰਜਨ ਡਾ. ਜਗਮੋਹਨ ਸਿੰਘ ਤੇ ਡਾ. ਮਹਿੰਦਰ ਮਰੋਠੀ ਵੀ ਖਾਸ ਤੌਰ ਤੇ ਮੌਜੂਦ ਰਹੇ।ਮੈਕਸ ਹਸਪਤਾਲ ਤੋਂ ਜੀ.ਐਮ ਆਪਰੇਸ਼ਨਸ ਸੁਨੀਲ ਮੇਹਤਾ ਨੇ ਦੱਸਿਆ ਕਿ ਇਸ ਖੁਸ਼ੀ ਦੇ ਮੌਕੇ ਤੇ ਹਸਪਤਾਲ ਤੋਂ ਕਾਰਡਿਕ ਮਰੀਜਾਂ ਨੂੰ ਰਾਹਤ ਦੇਣ ਦੇ ਇੱਕ ਮਹੀਨੇ ਤੱਕ ਮੁਫਤ ਹਾਰਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਮੁਫਤ ਈ.ਸੀ.ਜੀ, ਸ਼ੂਗਰ ਟੈਸਟ ਅਤੇ ਡਾਕਟਰੀ ਸਲਾਹ ਤੇ ਦਵਾਈਆਂ ਦਿੱਤੀਆਂ ਜਾਣਗੀਆਂ।ਇਸਦੇ ਇਲਾਵਾ ਮਰੀਜਾਂ ਨੂੰ ਨਵੀਂ ਆਧੁਨਿਕ ਕੈਥ ਲੈਬ ਵਿਚ ਸਿਰਫ 3000 ਰੁਪਏ ਵਿੱਚ ਐਂਜੀਓਗਰਾਫੀ ਕੀਤੀ ਜਾਏਗੀ।ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਰਮਚਾਰੀ ਤੇ ਪੈਂਸ਼ਨਰਾਂ ਨੂੰ ਸਰਕਾਰੀ ਦਰਾਂ ਤੇ ਹੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media