Friday, February 27, 2026

ਡੀ. ਏ. ਵੀ ਇੰਟਰਨੈਸ਼ਨਲ ਸਕੂਲ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਓਹਾਰ

PPN15010201728ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ) – ਸਥਾਨਕ ਡੀ. ਏ. ਵੀ ਇੰਟਰਨੈਸ਼ਨਲ ਸਕੂਲ ਵਿਖੇ ਲੋਹੜੀ ਦਾ ਪਾਵਨ ਤਿਓਹਾਰ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਸਮੇਂ ਪੇਸ਼ ਕੀਤੇ ਗਏ ਸਭਿਆਚਾਰਕ ਤੇ ਰੰਗਾਰੰਗ ਪ੍ਰੋਗਰਾਮ ਦੌਰਾਨ ਬੱਚਿਆਂ ਨੇ ਪੰਜਾਬੀ ਗੀਤਾਂ ਤੋਂ ਇਲਾਵਾ ਗਿੱਧੇ ਤੇ ਭੰਗੜੇ ਦਅਿਾਂ ਧਮਾਲਾਂ ਪਾਈਆਂ।ਪ੍ਰਿੰਸੀਪਲ ਅੰਜਨਾ ਗੁਪਤਾ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਸਮੂਹ ਸਟਾਫ ਨੂੰ ਲੋਹੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਉਨਾਂ ਕਿਹਾ ਕਿ ਲੋਹੜੀ ਦਾ ਤਿਓਹਾਰ ਭਾਰਤੀ ਸੰਸਕ੍ਰਿਤੀ ਦਾ ਮਹੱਤਵਪੂਰਨ ਅੰਗ ਹੈ।ਪੋਹ ਮਹੀਨੇ ਦੀ ਕੰਬਾ ਦੇਣ ਵਾਲੀ ਸਰਦੀ ਤੋਂ ਬਾਅਦ ਮਾਘ ਦੇ ਮਹੀਨੇ ਪ੍ਰਵੇਸ਼ ਕਰਨ `ਤੇ ਧਰਤੀ ਦੇ ਪ੍ਰਾਣੀਆਂ ਨੂੰ  ਸਰਦੀ ਤੋਂ ਕੁੱਝ ਰਾਹਤ ਮਿਲਦੀ ਹੈ। ਮੈਡਮ ਅੰਜਨਾ ਨੇ ਕਿਹਾ ਕਿ ਲੋਹੜੀ ਮੌਕੇ ਰਲ ਮਿਲਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਪ੍ਰੇਮ ਕੀ ਭਾਵਨਾ ਵਧਦੀ ਹੈ ।
ਪ੍ਰਿੰਸੀਪਲ ਅੰਜਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਚਾੲਨੀਜ ਡੋਰ ਤੋਂ ਹਮੇਸ਼ਾਂ ਦੂਰ ਰਹਿਣ ਲਈ ਪੇਰਿਤ ਕੀਤਾ ਤਾਂ ਜੋ  ਇਸ ਖੂਨੀ ਡੋਰ ਤੋਂ ਵਾਪਰਣ ਵਾਲੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।ਇਸ ਸਮੇਂ ਦੁੱਲਾ ਭੱਟੀ ਗੀਤ ਨਾਲ ਵਿਹੜਾ ਗੂੰਜ਼ ਉਠਿਆ ਅਤੇ ਲੋਹੜੀ ਦੀ ਪਵਿਤਰ ਅਗਨੀ ਵੀ ਜਲਾਈ ਗਈ।ਵਿਦਿਆਰਥੀਆਂ ਨੇ ਪਤੰਗਬਾਜ਼ੀ ਦਾ ਵੀ ਅਨੰਦ ਮਾਣਿਆ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply