
ਫਾਜ਼ਿਲਕਾ 12 ਜੂਨ (ਵਿਨੀਤ ਅਰੋੜਾ) – ਪੰਜਾਬ ਸਟੇਟ ਕਰਮਚਾਰੀ ਦੱਲ ਦੇ ਸੂਬਾਈ ਜਥੇਬੰਦਕ ਸਕੱਤਰ ਸਤੀਸ਼ ਵਰਮਾ ਨੇ ਆਖਿਆ ਕਿ ਆਰ. ਓ. ਪਲਾਂਟ ਵਰਕਰਾਂ ਦੀਆਂ ਮੁੱਖ ਇੰਜੀਨੀਅਰ (ਸੇੰਟਰਲ) ਵੱਲੋਂ ਪ੍ਰਵਾਨਤ ਮੰਗਾਂ ਨੂੰ ਲਾਗੂ ਕਰਵਾਇਆ ਜਾਵੇ ਆਰ.ਓ.ਸਰਵਿਸ ਪ੍ਰੋਵਾਇਡਰਾ ਨਾਲ ਠੇਕੇਦਾਰ ਵੱਲੋਂ ਲਗਾਤਾਰ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਅਤੇ ਜੀ ਭਰ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਪ੍ਰੈਸ ਦੇ ਨਾਂ ਬਿਆਨ ਜ਼ਾਰੀ ਕਰਦਿਆਂ ਵਰਮਾ ਨੇ ਅੱਗੇ ਆਖਿਆ ਸੁੱਬਾ ਸਰਕਾਰ ਵੱਲੋਂ ਸੂਬੇ ਦੇ ਲੋਂਕਾਂ ਨੂੰ ਸਾਫ ਸੁਥਰਾ ਪਾਣੀ ਮੁਹਇਆ ਕਰਵਾਉਣ ਲਈ ਕਰੋੜਾਂ ਅਰਬਾਂ ਰੁਪਏ ਖ਼ਰਚ ਕਰ ਕੇ ਜਲ ਸਪਲਾਈ ਸਕੀਮਾਂ ਤਿਆਰ ਤਾਂ ਕਰ ਦਿੰਦੀ ਹੈ ਪਰੰਤੂ ਇਸ ਤੇ ਕੰਮ ਕਰਨ ਲਈ ਰੈਗੂਲਰ ਕਰਮਚਾਰੀਆਂ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਸਗੋਂ ਠੇਕੇਦਾਰਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਜੋ ਕੁਝ ਦਿਨਾਂ ਵਿੱਚ ਇਹ ਸਕੀਮਾਂ ਚਿੱਟਾ ਹਾਥੀ ਬਣ ਕੇ ਰਹਿ ਜਾਂਦੀਆਂ ਹਨ । ਆਰ. ਓ . ਸਰਵਿਸ ਪ੍ਰੋਵਾਇਡਰਾ ਦੀਆਂ ਮੰਗਾਂ ਦਾ ਪੰਜਾਬ ਸਟੇਟ ਕਰਮਚਾਰੀ ਦੱਲ ਸਮਰਥਨ ਕਰਦਾ ਹੈ ਅਤੇ ਇਹਨਾਂ ਦੇ ਸੰਘਰਸ਼ ਦਾ ਸਹਿਯੋਗ ਕਰਦਾ ਹੈ ।ਸ਼੍ਰੀ ਵਰਮਾ ਨੇ ਆਖਿਆ ਕਿ ਭਾਂਵੇ ਦੇਸ਼ ਨੂੰ ਆਜ਼ਾਦ ਹੋਇਆ ੬੭ ਸਾਲ ਹੋ ਗਏ ਹਨ ਪਰੰਤੂ ਮੁਲ਼ਾਜਿਮ, ਮਜ਼ਦੂਰਾਂ ਤੇ ਅਜੇ ਵੀ ਜ਼ੁਲਮ ਹੋ ਰਹੇ ਹਨ ।ਸਰਕਾਰਾਂ ਵੱਲੋਂ ਮਜ਼ਦੂਰ ਵਰਗ ਨੂੰ ਦਬਾ ਕੇ ਪੂੰਜੀਪਤੀ, ਸਰਮਾਏਦਾਰਾਂ ਤਾਕਤਾਂ ਨੂੰ ਥਾਪਣਾ ਦਿੱਤਾ ਜਾ ਰਿਹਾ ਹੈ ਨਿਗਮੀਕਰਨ ਦੇ ਇਸ ਦੌਰ ਵਿੱਚ ਅਜਿਹੀਆਂ ਆਰਥਿਕ ਸ਼ਕਤੀਆਂ ਹਨ ਜੋ ਕਿਰਤੀਆਂ, ਕਾਮਿਆਂ ਅਤੇ ਮੁਲਾਜ਼ਮਾਂ ਨੂੰ ਕੁਚਲਣਾ ਚਾਹੁੰਦੀਆਂ ਹਨ, ਇਹਨਾਂ ਸ਼ਕਤੀਆਂ ਦਾ ਮੁਕਾਬਲਾ ਕਰਨ ਲਈ ਮਜ਼ਦੂਰਾਂ, ਮੁਲਾਜ਼ਮਾਂ ਅਤੇ ਕਿਸਾਨਾਂ ਨੂੰ ਇਕੱਠੇ ਹੋ ਕੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਜਰੂਰਤ ਹੈ ਕਿਉਕਿ ਸ਼ਕਤੀ ਪ੍ਰਦਰਸ਼ਨਾ ਨਾਲ ਹੀ ਅਜਿਹੀਆਂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕਦਾ ਹੈ ਅਤੇ ਆਪਣੇ ਹਿੱਤਾਂ ਨੂੰ ਬਚਾਇਆ ਜਾ ਸਕਦਾ ਹੈ ..!!
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media