Tuesday, July 21, 2026

ਪੰਥਕ ਸੇਵਾ ਦਲ ਸਿਆਸੀ ਮੁਫਾਦਾਂ ਲਈ ਉਨ੍ਹਾਂ ਦੇ ਨਾਂ ਦੀ ਦੁਰਵਰਤੋਂ ਨਾ ਕਰੇ – ਬੀਬੀ ਅਰੋੜਾ

ਨਵੀਂ ਦਿੱਲੀ, 20 ਜਨਵਰੀ (ਪੰਜਾਬ ਪੋਸਟ ਬਿਊਰੋ) – ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਆਗੂ ਬੀਬੀ ਸਨਮੀਤ ਕੌਰ ਅਰੋੜਾ ਨੂੰ ਪੰਥਕ ਸੇਵਾ ਦਲ ਵੱਲੋਂ ਬੀਤੇ ਦਿਨੀਂ ਆਪਣੇ ਦਲ ਦੀ ਇਸਤਰੀ ਵਿੰਗ ਦਾ ਪ੍ਰਧਾਨ ਨਿਯੁੱਕਤ ਕਰਨ ਦੇ ਮੀਡੀਆ ਰਾਹੀਂ ਕੀਤੇ ਗਏ ਦਾਅਵੇ ਨੂੰ ਬੀਬੀ ਅਰੋੜਾ ਨੇ ਝੂਠਾ ਕਰਾਰ ਦਿੱਤਾ ਹੈ। ਬੀਬੀ ਅਰੋੜਾ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਕੱਲ ਵੀ ਸਿਪਾਹੀ ਸਨ ਤੇ ਅੱਜ ਵੀ ਪਾਰਟੀ ਦਾ ਹਿੱਸਾ ਹਨ। 18 ਜਨਵਰੀ 2017 ਨੂੰ ਉਨ੍ਹਾਂ ਨੂੰ ਕਥਿਤ ਤੌਰ ’ਤੇ ਪੰਥਕ ਸੇਵਾ ਦਲ ਵੱਲੋਂ ਆਪਣੀ ਇਸਤਰੀ ਵਿੰਗ ਦਾ ਪ੍ਰਧਾਨ ਨਿਯੁਕਤ ਕਰਨ ਦੇ ਮੀਡੀਆ ਨੂੰ ਜਾਰੀ ਕੀਤੇ ਗਏ ਪ੍ਰੈਸ ਨੋਟ ਤੇ ਵੀ ਬੀਬੀ ਅਰੋੜਾ ਨੇ ਸਵਾਲ ਖੜੇ ਕੀਤੇ।

sanmeet kaur arora
ਉਨ੍ਹਾਂ ਕਿਹਾ ਕਿ 18 ਜਨਵਰੀ ਨੂੰ ਜਦੋਂ ਇਸ ਸਬੰਧੀ ਝੂਠਾ ਪ੍ਰੈਸ ਨੋਟ ਪੰਥਕ ਸੇਵਾ ਦਲ ਵੱਲੋਂ ਜਾਰੀ ਕੀਤਾ ਗਿਆ।ਉਸ ਵੇਲੇ ਉਹ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਪਾਰਟੀ ਦਫਤਰ ਵਿਖੇ 27 ਜਨਵਰੀ ਦੇ ਪ੍ਰੋਗਰਾਮ ਬਾਰੇ ਲਈ ਗਈ ਬੈਠਕ ’ਚ ਮੌਜੂਦ ਸੀ। ਬੀਬੀ ਅਰੋੜਾ ਨੇ ਸਾਫ਼ ਕੀਤਾ ਕਿ ਆਪਣੇ ਗ੍ਰਹਿ ਖੇਤਰ ਲਾਜਪਤ ਨਗਰ ਦੇ ਗੁਰੂ ਰਾਮਦਾਸ ਸੇਵਕ ਜਥੇ ਦੇ ਮੁੱਖੀ ਪਰਮਜੀਤ ਸਿੰਘ ਭਾਟੀਆ ਵੱਲੋਂ ਰੱਖੀ ਗਈ ਮੀਟਿੰਗ ’ਚ ਭਾਗ ਲੈਣ ਲਈ ਉਹ ਬਤੌਰ ਜਥੇ ਦੇ ਮੈਂਬਰ ਵੱਜੋਂ ਗਈ ਸੀ, ਪਰ ਇਸ ਦੌਰਾਨ ਮੇਰੀ ਹਾਜ਼ਰੀ ਨੂੰ ਜਿਸ ਤਰੀਕੇ ਨਾਲ ਨਿਜ਼ੀ ਸਿਆਸੀ ਮੁਫਾਦਾ ਲਈ ਪੰਥਕ ਸੇਵਾ ਦਲ ਨੇ ਵਰਤਣ ਦੀ ਕੋਸ਼ਿਸ਼ ਕੀਤੀ ਹ,ੈ ਉਹ ਚੰਗੇ ਸਿਆਸੀ ਆਚਾਰ-ਵਿਚਾਰ ਦੇ ਦਾਇਰੇ ਵਿਚ ਨਹੀਂ ਆਉਂਦੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply