ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਪੈ੍ਰਸ ਸੰਘਰਸ਼ ਜਰਨਲਿਸਟ ਐਸੋ: (ਰਜ਼ਿ:) ਨੇ ਪੱਤਰਕਾਰਾਂ `ਤੇ ਦਰਜ਼ ਕੀਤੇ ਗਏ ਝੂਠੇ ਪਰਚੇ ਲੋਕਤੰਤਰ `ਤੇ ਹਮਲੇ ਕਰਾਰ ਦਿੰਦਿਆਂ ਇਸ ਕਾਰਵਾਈ ਨੂੰ ਨਾਕਾਬਿਲੇ ਬਰਦਾਸ਼ਤ ਦੱਸਿਆ ਹੈ। ਐਸੋਸੀਏਸ਼ਨ ਦੇ ਮੁੱਖ ਦਫ਼ਤਰ ਧਰਮ ਸਿੰਘ ਮਾਰਕੀਟ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਸੰਜੀਵ ਪੁੰਜ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਕੁਰਸੀ ਲਈ ਘਟੀਆ ਰਾਜਨੀਤੀ ਤਹਿਤ ਜਿਥੇ ਵਿਰੋਧੀਆਂ `ਤੇ `ਤੇ ਝੂਠੇ ਪਰਚੇ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਸੀ, ਉਥੇ ਸਿਆਸੀ ਲੀਡਰਾਂ ਦੀਆਂ ਕਮਜੋਰੀਆਂ ਨੂੰ ਉਜਾਗਰ ਕਰਨ ਵਾਲੇ ਪੱਤਰਕਾਰਾਂ ਨੂੰ ਝੂਠੇ ਦੋਸ਼ਾਂ ਤਹਿਤ ਪਰਚਿਆਂ ਵਿੱਚ ਉਲਝਾਇਆ ਜਾ ਰਿਹਾ ਹੈ, ਜੋ ਸਿੱਧੇ ਤੌਰ `ਤੇ ਲੋਕਤੰਤਰ ਦਾ ਕਤਲ ਕੀਤਾ ਹੈ।
ਸੰਜੀਵ ਪੁੰਜ ਨੇ ਕਿਹਾ ਕਿ ਇੰਨਾਂ ਜ਼ਿਆਦਤੀਆਂ ਦੀ ਤਾਜਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਪੈ੍ਰਸ ਸੰਘਰਸ਼ ਜਰਨਲਿਸਟ ਐਸੋ ਦੇ ਮੈਂਬਰ ਬਰਨਾਲਾ ਤੋਂ ਸੀਨੀਅਰ ਪੱਤਰਕਾਰ ਰਕੇਸ਼ ਪੁੰਜ ਜੋ ਕਈ ਟੀ.ਵੀ ਚੈਨਲਾਂ ਵਿਚ ਬਤੌਰ ਸੀ.ਈ.ਓ ਵਜੋਂ ਆਪਣੀ ਸੇਵਾ ਨਿਭਾਅ ਚੁੱਕੇ ਹਨ ਅਤੇ ਇਸ ਸਮੇਂ ਮੁੰਬਈ ਦੇ ਟੀ.ਵੀ ਚੈਂਨਲ ਵਿਚ ਬਤੋਰ ਸੇਵਾ ਦੇ ਰਹੇ ਹਨ।
ਡਾ. ਰਕੇਸ਼ ਪੁੰਜ ਤੇ ਬਰਨਾਲਾ ਤੋਂ ਅਕਾਲੀ ਲੀਡਰਾਂ ਦੀ ਸ਼ਹਿ ਪੁਲਿਸ ਦਬਾ ਹੇਠਾਂ ਐਫ.ਆਈ.ਆਰ ਨੰਬਰ 354 ਪੁਲਿਸ ਥਾਣਾ ਬਰਨਾਲਾ ਵਿਚ ਧਾਰਾ 420 ਦਾ ਪਰਚਾ ਦਰਜ ਕਰਕੇ ਉਹਨਾਂ ਦੀ ਅਵਾਜ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਉਹ ਅਕਾਲੀ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਨੂੰ ਜਨਤਾ ਵਿਚ ਉਜਾਗਰ ਨਾ ਕਰ ਸਕਣ ਇਸੇ ਤਰਾਂ ਬਾਬਾ ਬਕਾਲਾ ਦੇ ਘੇਰੇ ਅੰਦਰ ਆਉਂਦੇ ਪਿੰਡ ਜੋਧਾ ਤੋਂ ਪੱਤਰਕਾਰੀ ਕਰ ਰਹੇ ਸਤਨਾਮ ਸਿੰਘ ਜੋਦਾ ਜੋ ਪੈ੍ਰਸ ਸੰਘਰਸ਼ ਦੇ ਸੀਨੀਅਰ ਮੈਂਬਰ ਹਨ `ਤੇ ਵੀ ਪੁਲਿਸ ਨੇ ਝੂਠੇ ਦੋਸ਼ ਲਗਾ ਬਿਨਾਂ ਕਿਸੇ ਤਫ਼ਤੀਸ ਪੁਲਿਸ ਥਾਣਾ ਬਿਆਸ ਵਿਚ ਧਾਰਾ 419 420 ਤਹਿਤ ਪਰਚਾ ਦਰਜ ਕਰ ਦਿਤਾ ਹੈ। ਪੁੰਜ ਨੇ ਕਿਹਾ ਕਿ ਬਿਨਾਂ ਕਿਸੇ ਪੜਤਾਲ ਅਤੇ ਤਫ਼ਤੀਸ਼ ਤੋਂ ਹੋਏ ਪਰਚਿਆਂ ਤੋਂ ਸਾਫ਼ ਨਜਰ ਆਉਂਦਾ ਹੈ ਕਿ ਪੰਜਾਬ ਵਿਚ ਪੱਤਰਕਾਰਾਂ ਤੇ ਪੱਤਰਕਾਰੀ ਨੂੰ ਰਾਜਨੀਤੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸੂਬਾ ਪ੍ਰਧਾਨ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਕਦਮ ਚੁੱਕੇ ਜਾਣ ਤੇ ਜੋ ਵੀ ਅਕਾਲੀ ਭਾਜਪਾ ਦੇ ਲੀਡਰ ਪੁਲਿਸ ਤੇ ਦਬਾ ਬਣਾ ਪੱਤਰਕਾਰਾਂ ਤੇ ਜੋ ਝੂਠੇ ਇਲਜਾਮ ਲਗਾ ਪਰਚੇ ਦਰਜ ਕਰਵਾ ਰਹੇ ਹਨ ਦਾ ਸਿਲਸਿਲਾ ਤੁਰੰਤ ਬੰਦ ਕੀਤਾ ਜਾਵੇ,ਹੋਏ ਝੂਠੇ ਪਰਚਿਆਂ ਦੀ ਤਫ਼ਤੀਸ਼ ਕਰ ਇਹਨਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਪੈ੍ਰਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਰਜ਼ਿ ਪੰਜਾਬ ਇਹਨਾਂ ਲੀਡਰਾਂ ਖਿਲਾਫ਼ ਆਪਣਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ ਜਿਸਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਰਸ਼ਾਸ਼ਣ ਤੇ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਸਮੇਂ ਜੋਗਿੰਦਰ ਜੋੜਾ ਜਨਰਲ ਸਕੱਤਰ ਪੰਜਾਬ, ਸੁਨੀਲ ਗੁਪਤਾ ਐਡਵਾਈਜਰ ਪੰਜਾਬ, ਲੀਗਲ ਐਡਵਾਈਜਰ ਐਡਵੋਕੇਟ ਅਜੈ ਪੁਰੀ, ਐਡਵੋਕੇਟ ਅਮਨਦੀਪ ਸਿੰਘ, ਹਰਜੀਤ ਸਿੰਘ ਗਰੇਵਾਲ ਸ਼ਹਿਰੀ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਰਜੇਸ਼ ਕੋਂਡਲ, ਪ੍ਰੈਸ ਸਕੱਤਰ ਦਵਾਰਕਾ ਨਾਥ ਰਾਣਾ, ਨਰਿੰਦਰ ਸੇਠੀ ਸਕੱਤਰ ਪ੍ਰਬੰਧਕ, ਰਜਨੀਸ਼ ਕੋਸ਼ਲ, ਅਮਨਦੀਪ ਮਾਹਲ, ਜਿੰਦਰ ਕੁਮਾਰ, ਵਿਜੈ ਅਗਨੀਹੋਤਰੀ, ਨਿਤਿਨ ਕਾਲੀਆ, ਵਰਿੰਦਰ, ਸੁਸ਼ੀਲ ਸਰਮਾਂ, ਸੌਨੂੰ ਨਰੂਲਾ, ਜਗਬੀਰ ਸਿੰਘ ਜੀਰੂ, ਮੋਹਨ ਹੰਸ, ਮੈਡਮ ਰਾਧਿਕਾ, ਮੈਡਮ ਸੋਨੀਆ, ਦੀਪਕ ਕੁਮਾਰ, ਹਰਸ਼ ਪੁੰਜ, ਨਵਦੀਪ ਕਪੂਰ, ਮੈਡਮ ਮਧੂ ਰਾਜਪੂਤ, ਧਿਆਨ ਚੰਦ, ਦਨੇਸ਼ ਕੋਸ਼ਲ, ਹਰਦੇਵ ਔਲਖ, ਹੀਰਾ ਸਿੰਘ ਰਈਆ, ਜਤਿੰਦਰ ਸਿੰਘ ਪਟਿਆਲ, ਲਲਿਤ ਸਰਮਾਂ, ਨਰਿੰਦਰ ਕਪੂਰ, ਰਾਹੁਲ ਸੇਠੀ, ਰਮਨ ਵੋਹਰਾ, ਸੋਨਲ ਰਈਆ, ਸੋਨੂੰ ਬੇਦੀ, ਸਵਿੰਦਰ ਕੈਮਰਾਮੈਂਨ, ਵਿਜੈ ਕੁਮਾਰ ਰਾਣਾ ਆਦਿ ਹਾਜਿਰ ਸਨ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media