ਪੱਟੀ, 14 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਪੱਟੀ ਵਿਖੈ ਟਰੈਫਿਕ ਯੂਨਿਟ ਬਣਾ ਦਿੱਤਾ ਗਿਆ ਅਤੇ ਕੋਰਟ ਰੋਡ ਉਪਰ ਗੱਡੀਆਂ ਗਲਤ ਪਾਰਕਿੰਗ ਕਰਨ ਵਾਲਿਆਂ, ਪ੍ਰੈਸ਼ਰ ਹਾਰਨ ਜਾਂ ਬਿਨ੍ਹਾਂ ਕਾਗਜ਼ਾਂ `ਤੇ ਚੱਲ ਰਹੇ ਸਕੂਟਰ, ਮੋਟਰ ਸਾਇਕਲਾਂ ਦੇ ਚਲਾਨ ਕੀਤੇ ਗਏ।
ਟਰੈਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਬਲਵਿੰਦਰ ਸਿੰਘ ਤੇੜਾ ਨੇ ਦੱਸਿਆ ਕਿ ਮਾਨਯੋਗ ਐਸ.ਐਸ.ਪੀ ਹਰਜੀਤ ਸਿੰਘ ਅਤੇ ਗੁਰਨਾਮ ਸਿੰਘ ਐਸ.ਪੀ ਟਰੈਫਿਕ ਵੱਲੋ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ `ਤੇ ਟਰੈਫਿਕ ਨਿਯਮਾਂ ਦੀ ਉਲੰਘਣਾ, ਪ੍ਰੈਸ਼ਰ ਹਾਰਨਾਂ, ਬਜਾਰਾਂ ਜਾਂ ਹੋਰ ਮੇਨ ਰਸਤਿਆਂ `ਤੇ ਗੱਡੀਆਂ ਗਲਤ ਪਾਰਕਿੰਗ ਕਰਨ, ਸਕੂਲਾਂ ਅੱਗੇ ਗੇੜੀਆਂ ਲਗਾਉਣ ਵਾਲਿਆਂ ਤੋਂ ਇਲਾਵਾ ਬਜਾਰ ਵਿੱਚ ਦੁਕਾਨਾਂ ਵਾਲਿਆਂ ਵੱਲੋਂ ਆਪਣਾ ਸਮਾਨ ਹੱਦ ਤੋ ਬਾਹਰ ਲਗਾਉਣ ਵਾਲਿਆਂ ਦੇ ਚਲਾਨ ਕੱਟੇ ਜਾਣਗੇ।ਉਨ੍ਹਾਂ ਦੱਸਿਆ ਕੇ ਅੱਜ ਕਰੀਬ 10-15 ਚਲਾਨ ਕੱਟੇ ਗਏ ਹਨ ਅਤੇ ਜੁਰਮਾਨਾ ਵਸੂਲਿਆ ਗਿਆ ਹੈ।ਇਸ ਮੌਕੇ ਸਲਵਿੰਦਰ ਸਿੰਘ ਏ.ਐਸ.ਆਈ, ਸਲਵਿੰਦਰ ਸਿੰਘ ਗੁਰਸੇਵਕ ਸਿੰਘ, ਰਾਜਬੀਰ ਸਿੰਘ ਹੋਲਦਾਰ ਸ਼ਾਮਿਲ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media