Tuesday, June 23, 2026

ਸਰਕਾਰ ਦੀ ਲਾਰੇਬਾਜ਼ੀ ਤੋਂ ਅੱਕੇ ਮੁਲਾਜ਼ਮਾਂ ਨੇ ਸਰਕਾਰ ਦੀ ਅਰਥੀ ਫੂਕੀ

ਫਾਜ਼ਿਲਕਾ, 22 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)-ਠੇਕਾ ਮੁਲਾਜ਼ਮਾਂ ਵੱਲੋਂ ਆਪਣੀਆ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਸੈਕਟਰ 17 ਚੰਡੀਗੜ ਵਿਚ 13 ਫਰਵਰੀ ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ। ਸਰਕਾਰ ਵੱਲੋਂ ਕੋਈ ਗੱਲਬਾਤ ਨਾ ਕਰਨ ਤੇ ਸਘੰਰਸ਼ ਨੂੰ ਹੁਣ ਜ਼ਿਲ੍ਹਾਂ ਪੱਧਰ ਤੇ ਭਖਾਉਣ ਲਈ ਅੱਜ ਜ਼ਿਲ੍ਹਾ ਪੱਧਰ ਤੇ ਇਕੱਠ ਕਰਕੇ ਸਰਕਾਰ ਦੀ ਅਰਥੀ ਫੂਕੀ ਗਈ ਤੇ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਰਾਹੀ ਮੁੱਖ ਸਕੱਤਰ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। PPN2202201717
ਜਥੇਬੰਦੀਆਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਵੱਖ ਵੱਖ ਗਤੀਵਿਧੀਆ ਕਰਕੇ ਰੋਸ ਜ਼ਾਹਿਰ ਕੀਤਾ ਜਾਵੇਗਾ।ਅੱਜ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ ਤੇ ਵੱਖ ਵੱਖ ਜਥੇਬੰਦੀਆ ਦੇ ਮੁਲਾਜ਼ਮ ਡਿਪਟੀ ਕਮਿਸ਼ਨ ਦੇ ਦਫਤਰ ਦੇ ਬਾਹਰ ਇਕੱਠੇ ਹੋਏ। ਇਸ ਉਪਰੰਤ ਵੱਖ ਵੱਖ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਐਕਟ ਪਾਸ ਹੋਣ ਦੇ ਬਾਵਜੂਦ ਵੀ ਸਰਕਾਰ ਮੁਲਾਜ਼ਮਾਂ ਨੂੰ ਸੜਕਾਂ ਤੇ ਰੋਲ ਰਹੀ ਹੈ। ਉਨ੍ਹਾ ਕਿਹਾ ਕਿ ਸਰਕਾਰ ਨੇ 1,13,000 ਨੋਕਰੀਆ ਦੇਣ ਦਾ ਦਾਅਵਾ ਕੀਤਾ ਸੀ ਪਰ ਬੀਤੇ 10 ਸਾਲਾਂ ਦੋਰਾਨ ਸਰਕਾਰ ਨੇ ਮੁਲਾਜ਼ਮਾਂ ਨੂੰ ਨੋਕਰੀ ਤੌਂ ਧੱਕੇ ਨਾਲ ਕੱਢਿਆ ਹੈ ਜਿਸ ਦੀ ਮਿਸਾਲ ਸੁਵਿਧਾ ਮੁਲਾਜ਼ਮ ਹਨ ਜਿੰਨ੍ਹਾ ਨੂੰ 12 ਸਾਲ ਕੰਮ ਕਰਨ ਤੋਂ ਬਾਅਦ ਰੈਗੂਲਰ ਕਰਨ ਦੀ ਬਜਾਏ ਨੋਕਰੀ ਤੋਂ ਕੱਢ ਦਿੱਤਾ ਗਿਆ।PPN2202201718
ਯੂਨੀਅਨਾਂ ਦੇ ਆਗੂਆਂ ਅਮ੍ਰਿਤਪਾਲ ਸਿੰਘ ਸੂਬਾ ਜਰਨਲ ਸਕੱਤਰ ਅਤੇ ਦੀ ਕਲਾਸ 4 ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ, ਸਰਵ ਸਿੱਖਿਆਂ ਦਫਤਰੀ ਕਰਮਚਾਰੀ ਯੂਨੀਅਨ ਜ਼ਿਲ੍ਹਾ ਪ੍ਰਧਾਨ ਰੁਤਮੱਮ, ਮਗਨਰੇਗਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਪ੍ਰਧਾਨ ਸਨੀ ਕੁਮਾਰ, ਸੁਵਿਧਾ ਕਰਮਚਾਰੀ ਯੂਲੀਅਨ ਜ਼ਿਲ੍ਹਾ ਪ੍ਰਧਾਨ ਰਾਜਪਾਲ ਵਰਮਾ, ਮਿੱਡੇ ਮੀਲ ਤੋ ਰਾਜੇਸ਼ ਕੁਮਾਰ, ਰੂਰਲ ਹੈਥਲ ਫਾਰਮਾਸਿਸਟ ਅਸ਼ੀਸ਼ ਸ਼ਰਮਾਂ, ਵੈਟਨਰੀ ਦਰਜਾ4 ਤੋ ਮੋਹਨ ਲਾਲ ਨੇ ਕਿਹਾ ਕਿ ਸਰਕਾਰ ਜ਼ਾਣ ਬੁੱਝ ਕੇ ਮੁਲਾਜ਼ਮਾਂ ਦੀਆ ਮੰਗਾਂ ਤੋਂ ਟਾਲਾ ਵੱਟ ਰਹੀ ਹੈ, ਉਨ੍ਹਾਂ ਕਿਹਾ ਕਿ ਚੋਂਣ ਕਮਿਸ਼ਨ ਵੱਲੋਂ ਦੋ ਵਾਰ ਪੱਤਰ ਜ਼ਾਰੀ ਕਰਨ ਦੇ ਬਾਵਜੂਦ ਮੁੱਖ ਸਕੱਤਰ ਮੁਲਾਜ਼ਮਾਂ ਦੀਆ ਮੰਗਾਂ ਵੱਲ ਧਿਆਨ ਨਹੀ ਦੇ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਅਣਹੋਣੀ ਦਾ ਇੰਤਜ਼ਾਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਚੰਡੀਗੜ ਵਿਚ ਸ਼ੁਰੂ ਕੀਤੀ ਭੁੱਖ ਹੜਤਾਲ ਵੀ ਜ਼ਾਰੀ ਹੈ ਅਤੇ ਹੁਣ ਨਾਲ ਹੀ ਮੁਲਾਜ਼ਮ 28 ਫਰਵਰੀ ਤੋਂ ਸਮੂਹਿਕ ਰੂਪ ਵਿਚ 251 ਆਗੂ ਇਕੋ ਸਮੇਂ ਭੁੱਖ ਹੜਤਾਲ ਸ਼ੁਰੂ ਕਰਨਗੇ। ਉਨਾਂ੍ਹ ਕਿਹਾ ਕਿ ਸਰਕਾਰ ਨੇ ਟਾਲ ਮਟੋਲ ਦੀ ਨੀਤੀ ਜੇਕਰ ਇੰਜ ਹੀ ਜ਼ਾਰੀ ਰੱਖੀ ਤਾਂ ਮੁਲਾਜ਼ਮ ਕਿਸੇ ਸਮੇਂ ਵੀ ਮਰਨ ਵਰਤ ਸ਼ੁਰੂ ਕਰ ਸਕਦੇ ਹਨ। ਇਸ ਦੋਰਾਨ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਜਿੰਮੇਵਾਰੀ ਪੂਰਨ ਰੂਪ ਵਿਚ ਮੁੱਖ ਸਕੱਤਰ ਪੰਜਾਬ ਤੇ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਦੋਰਾਨ ਵੱਖ ਵੱਖ ਜਥੇਬੰਦੀਆ ਤੋਂ ਹਰੀ ਚੰਦ , ਸੁਖਦੇਵ ਸਿੰਘ, ਸੁਰਿੰਦਰ ਸਿੰਘ ਜਲਾਲਾਬਾਦ, ਪੂਜਾ ਰਾਣੀ, ਸਵਰਸ਼ਾ ਰਾਣੀ, ਮੋਨਿਕਾ,ਵਿਨੋਦ ਕੁਮਾਰ,ਗੁਰਪ੍ਰੀਤ ਸਿੰਘ,ਸੁਨੀਲ ਕੁਮਾਰ,ਬਲਦੇਵ ਸਿੰਘ,ਸੰਜੀਵ ਕੁਮਾਰ, ਮੁਨੀਸ਼ ਅਤੇ ਰਾਜਪਾਲ ਆਦਿ ਆਗੂ ਹਾਜ਼ਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply