Thursday, June 11, 2026

ਰਾਸ਼ਟਰਵਾਦ ਦੀ ਆੜ `ਚ ਹਿੰਸਕ ਕਾਰਵਾਈਆਂ ਨਿੰਦਣਯੌਗ – ਫ਼ੋਕਲੋਰ ਰਿਸਰਚ ਅਕਾਦਮੀ

ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਮਘ) – ਜੋ ਕੌਮਾਂਤਰੀ ਭਰਾਤਰੀ ਭਾਵ,ਸਹਿਹੋਂਦ,ਅੰਤਰ-ਰਾਸ਼ਟਰੀ ਸ਼ਾਂਤੀ, ਦੱਖਣੀ ਏਸ਼ੀਆ ਦੇ ਮੁਲਕਾਂ, ਖਾਸਕਰ ਭਾਰਤ-ਪਾਕਿ ਸੰਬੰਧਾਂ ਦੇ ਸੁਖਾਵੇਂਪਨ ਲਈ ਪਿਛਲੇ 21 ਸਾਲਾਂ ਤੋਂ ਵਿਸ਼ਵ ਪੱਧਰ ਤੇ ਕਾਰਜਸ਼ੀਲ ਹੈ, ਨੇ ਪਿਛਲੇ ਦਿਨੀ ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜਾਂ ਵਿਖੇ ਏ.ਬੀ.ਵੀ.ਪੀ ਵੱਲੋਂ ਸੰਕੀਰਣ ਧਾਰਮਿਕਤਾ ਤੇ ਰਾਸ਼ਟਰਵਾਦ ਦੀ ਆੜ ਵਿਚ ਹਿੰਸਕ ਕਾਰਵਾਈਆਂ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।ਇੱਕ ਵਿਸ਼ੇਸ਼ ਮੀਟਿੰਗ ਵਿਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇਕਿਹਾ ਕਿ ਜਿਸ ਤਰ੍ਹਾਂ ਏ.ਬੀ.ਵੀ.ਪੀ ਦੇ ਕਾਰਕੁੰਨਾਂ ਨੇ ਪਹਿਲਾਂ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਫਿਰ ਜਵਾਹਰ ਲਾਲ ਯੂਨੀਵਰਸਿਟੀ ਦਿੱਲੀ ਅਤੇ ਹੁਣ ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਵਿਚ ਅਸਹਿਣਸ਼ਿਲਾ ਦਾ ਪ੍ਰਦਰਸ਼ਨ ਕਰਦਿਆਂ ਵਿਦਿਆਥੀਆਂ ਅਤੇ ਅਧਿਆਪਕਾਂ ਨਾਲ ਕੁਟ ਮਾਰ, ਗਾਲੀ-ਗਲੌਚ ਅਤੇ ਹੱਥੋਪਾਈ ਕੀਤੀ ਹੈ ਉਸ ਨਾਲ ਫਿਕਰਾ ਪ੍ਰਸਨ ਤਾਕਤਾਂ ਨੂੰ ਬੜਾਵਾ ਮਿਲਿਆ ਹੈ।ਸਰਕਾਰ ਅਤੇ ਪੁਲਿਸ ਨੇ ਉਨ੍ਹਾਂ, ‘ਤੇ ਲਗਾਮ ਕੱਸਨ ਦੀ ਬਜਾਏ ਉਨ੍ਹਾਂ ਦੀ ਪਿੱਠ ਠੋਕ ਕੇ ਬਲਦੀ’ ਤੇ ਤੇਲ ਦਾ ਕੰਮ ਕੀਤਾ ਹੈ, ਜਿਸ ਨਾਲ ਕੇਵਲ ਕੈਂਪਸ ਦਾ ਹੀ ਨਹੀ ਪੂਰੇ ਦੇਸ਼ ਦਾ ਮਾਹੋਲ ਖਰਾਬ ਹੋਇਆ ਹੈ।ਸੱਚ ਦਾ ਸਾਥ ਦੇਣ ਵਾਲੀ ਵਿਦਿਆਰਥਣ ਗੁਰਮੇਹਰ ਕੋਰ ਨੂੰ ਏ.ਬੀ.ਵੀ.ਪੀ. ਵੱਲੋਂ ਮਿਲ ਰਹੀਆਂ ਧਮਕੀਆਂ ਅਤੇ ਆਪੱਤੀਜਨਕ ਫ਼ਤਵੇ ਰਿਸਤ੍ਰੀਜਾਤੀ ਅਤੇ ਅਤੇ ਪੂਰੀ ਇਨਸਾਨੀਅਤ ਦਾ ਅਪਮਾਨ ਹਨ। ਇਹ ਵਿਅਕਤੀ ਦੀ ਆਪਸੀ ਰਾਏ ਪ੍ਰਗਟ ਕਰਨ ਅਤੇ ਬੋਲਣ ਦੀ ਆਜਾਦੀ’ ਤੇ ਪੰਬਂਦੀ ਲਾਉਣ ਦਾ ਬੇਹੂਦਾ ਯਤਨ ਹੈ।ਉਨ੍ਹਾਂ ਕਿਹਾ ਕਿ ਦੌਸ਼ਿਆਂ ਉਪਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਦਿਨ-ਬ-ਦਿਨ ਵਿਗੜ ਰਹੇ ਹਾਲਾਤ ਵਿਚ ਸੁਧਾਰ ਹੋਵੇ।ਅਕਾਦਮੀ ਪੁਰਜ਼ੋਰ ਸ਼ਬਦਾਂ ਵਿਚ ਇਸ ਤਰ੍ਹਾਂ ਦੇ ਹਿੰਸਕ ਕੱਟਰਵਾਦ ਦਾ ਵਿਰੋਧ ਕਰਦੀ ਹੈ।ਇਸ ਦੇ ਨਾਲ ਅਕਾਦਮੀ ਸਮੂਹ ਵਿਦਿਆਰਥੀਆਂ, ਅਧਿਆਪਕਾਂ, ਕਲਾਕਾਰਾਂ, ਬੁੱਧੀਜੀਵੀਆਂ, ਸਮਾਜਕ ਕਾਰਕੁੰਨਾਂ ਅਤੇ ਹਰ ਵਰਗ ਦੇ ਸੂਝਵਾਨ ਵਿਅਕਤੀਆਂ ਨੂੰ ਏ.ਬੀ.ਵੀ.ਪੀ ਅਤੇ ਕਟਰਪੰਥੀ ਤਾਕਤਾਂ ਦੇ ਹਿੰਸਕ ਰਵੱਈਏ ਦਾ ਵਿਰੋਧ ਕਰਨ ਅਤੇ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਟੱਰਪੰਥੀ ਤਾਕਤਾਂ ਉਪਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਜੋਰਦਾਰ ਅਪੀਲ ਕਰਦੀ ਹੈ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply