ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ ਬਿਊਰੋ) – ਸਟੇਟ ਰੇਲਵੇ ਪੁਲਿਸ ਦੇ ਸੀ.ਆਈ.ਏ ਵਿੰਗ ਲੁਧਿਆਣਾ ਨੇ ਇੱਕ ਔਰਤ ਨੂੰ ਚਰਸ ਦੀ ਖੇਪ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਸੀ.ਆਈ.ਏ ਜੀ.ਆਰ.ਪੀ ਲੁਧਿਆਣਾ ਦੇ ਨਵ ਨਿਯੁੱਕਤ ਇੰਚਾਰਜ ਸਬ ਇੰਸਪੈਕਟਰ ਕਸਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜੀ.ਆਰ.ਪੀ ਦੇ ਏ.ਡੀ.ਜੀ.ਪੀ ਜਸਮਿੰਦਰ ਸਿੰਘ, ਆਈ.ਜੀ ਗੁਰਿੰਦਰ ਸਿੰਘ ਢਿੱਲੋਂ, ਏ.ਆਈ.ਜੀ ਗੁਰਮੀਤ ਸਿੰਘ ਵਲੋਂ ਸਮੇਂ ਸਮੇਂ `ਤੇ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੀ.ਆਈ.ਏ ਜੀ.ਆਰ.ਪੀ ਵਲੋਂ ਨਸ਼ੇ ਦੇ ਧੰਦੇਬਾਜਾਂ ਨੂੰ ਕਾਬੂ ਕਰਨ ਦੇ ਮਕਸਦ ਨਾਲ ਲੁਧਿਆਣਾ ਰੇਲਵੇ ਸਟੇਸ਼ਨ `ਤੇ ਸਟਾਫ ਦੇ ਏ. ਐਸ.ਆਈ ਪਲਵਿੰਦਰ ਸਿੰਘ, ਬੀਰਬਲ ਤੇ ਹੋਰ ਮੁਲਾਜ਼ਮਾਂ `ਤੇ ਆਧਾਰਿਤ ਪੁਲਿਸ ਪਾਰਟੀ ਵਲੋਂ ਸ਼ੱਕੀ ਯਾਤਰੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ ਤਾਂ ਚੈਕਿੰਗ ਦੌਰਾਨ ਜਲੰਧਰ ਜੀ.ਆਰ.ਪੀ ਡਵੀਜ਼ਨ ਦੇ ਡੀ. ਐਸ.ਪੀ ਮੱਖਣ ਸਿੰਘ ਦੀ ਹਾਜਰੀ ਵਿੱਚ ਜਦੋਂ ਮੋਹਲਾ ਪੁਲਿਸ ਮੁਲਾਜ਼ਮ ਨੇ ਇੱਕ ਸ਼ੱਕੀ ਔਰਤ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਵਲੋਂ 6 ਕਿਲੋ ਚਰਸ ਬਰਾਮਦ ਹੋਈ ।ਇੰਚਾਰਜ ਕਸਵੰਤ ਸਿੰਘ ਦੇ ਅਨੁਸਾਰ ਚਰਸ ਦੀ ਖੇਪ ਸਹਿਤ ਫੜੀ ਗਈ ਔਰਤ ਦੀ ਪਛਾਣ ਮੰਜੂ ਕੁਮਾਰੀ ਵਾਸੀ ਗੋਪਾਲ ਗੰਜ ਬਿਹਾਰ ਦੇ ਰੂਪ ਵਿੱਚ ਹੋਈ ਹੈ।ਔਰਤ ਨੂੰ ਕਾਬੂ ਕਰਨ ਵਾਲੀ ਚੈਕਿੰਗ ਟੀਮ ਦੇ ਮੈਂਬਰ ਸੀ.ਆਈ.ਏ ਜੀ.ਆਰ.ਪੀ ਦੇ ਥਾਣੇਦਾਰ ਪਲਵਿੰਦਰ ਸਿੰਘ ਦੇ ਦੱਸਣ ਅਨੁਸਾਰ ਔਰਤ ਦੇ ਪਤੀ ਦੀ ਮੌਤ ਹੈ, ਜਿਸ ਦੇ ਦੋ ਬੇਟੇ ਹਨ।ਉਨਾਂ ਕਿਹਾ ਕਿ ਪੁਛਗਿੱਛ ਕਰਨ `ਤੇ ਪਤਾ ਲੱਗਾ ਕਿ ਅਨਜਾਣ ਵਿਅਕਤੀ ਵਲੋਂ ਮੰਜੂ ਕੁਮਾਰੀ ਨੂੰ ਚਰਸ ਦੀ ਖੇਪ ਦੇ ਕੇ ਅੰਮ੍ਰਿਤਸਰ ਭੇਜਿਆ ਗਿਆ ਸੀ।ਅੰਮ੍ਰਿਤਸਰ ਵਿੱਚ ਔਰਤ ਪਾਸੋਂ ਇਹ ਖੇਪ ਕਿਸੇ ਅਨਜਾਣ ਵਿਅਕਤੀ ਨੇ ਆਪਣੇ ਆਪ ਹੀ ਲੈ ਲੈਣੀ ਸੀ।ਪਲਵਿੰਦਰ ਸਿੰਘ ਅਨੁਸਾਰ ਔਰਤ ਨੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਟਰੇਨ ਬਦਲ ਕੇ ਅੰਮ੍ਰਿਤਸਰ ਜਾਣਾ ਸੀ, ਪਰ ਇਸ ਤੋਂ ਪਹਿਲਾਂ ਹੀ ਚੈਕਿੰਗ ਦੌਰਾਨ ਉਹ ਜੀ.ਆਰ.ਪੀ ਪੁਲਿਸ ਦੇ ਹੱਥੇ ਚੜ੍ਹ ਗਈ।ਉਨ੍ਹਾਂ ਦੱਸਿਆ ਕਿ ਮੰਜੂ ਕੁਮਾਰੀ ਨੂੰ ਖੇਪ ਪਹੁੰਚਾਉਣ `ਤੇ ਪੰਜ ਹਜਾਰ ਰੁਪਏ ਮਿਲਣੇ ਸਨ, ਜਿਸ ਨੂੰ ਕੋਰਿਅਰ ਦੇ ਤੌਰ `ਤੇ ਇਸਤੇਮਾਲ ਕੀਤਾ ਗਿਆ ਹੈ।
ਇਹ ਵੀ ਪਤਾ ਲੱਗਾ ਹੈ ਕਿ ਤੀਵੀਂ ਫੜੇ ਜਾਣ `ਤੇ ਇਹੀ ਕਹਿੰਦੀ ਰਹੀ ਕਿ, ਬਾਬੂ ਜੀ, ਸਾਨੂੰ ਛੱਡ ਦੋ, ਅੰਮ੍ਰਿਤਸਰ ਜਾਣਾ ਹੈ ਪੈਕੇਟ ਦੇਨੇ (ਚਰਸ ਵਾਲਾ) ਤਾਂ ਪੈਸਾ ਮਿਲੇਗਾ।ਉਧਰ ਜੀ.ਆਰ.ਪੀ ਪੁਲਿਸ ਵਲੋਂ ਔਰਤ ਦੇ ਵਿਰੁੱਧ ਕੇਸ ਦਰਜ ਕਰਨ ਉਪਰੰਤ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ, ਤਾਂ ਜੋ ਅਗਲੇਰੀ ਜਾਂਚ ਅੰਜ਼ਾਮ ਦਿੱਤੀ ਜਾ ਸਕੇ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media