Monday, September 28, 2026

ਸਿੱਖਿਆ ਵਿਭਾਗ ਨੇ ਕੱਢੀ ਨਕਲ ਵਿਰੁੱਧ ਜਾਗਰੂਕਤਾ ਰੈਲੀ

PPN0703201718ਅੰਮ੍ਰਿਤਸਰ 7 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਮਾਨਯੋਗ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਪੰਜਾਬ ਪ੍ਰਦੀਪ ਸਭਰਵਾਲ ਆਈ.ਏ.ਐਸ ਵੱਲੋ ਅੰਮ੍ਰਿਤਸਰ ਵਿਖੇ ਜਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ (ਐ.ਸਿ./ ਸੈ.ਸਿ.) ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ ਤੇ ਨਕਲ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਯਤਨ ਕਰਨ ਲਈ ਕਿਹਾ ਗਿਆ।ਇਸ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੱਲ ਕਲਾਂ ਵਿਖੇ ਦਾਖਲਾ ਵਧਾਉਣ ਤੇ ਨਕਲ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ।ਇਸ ਰੈਲੀ ਨੂੰ ਜਿਲ੍ਹਾ ਸਿੱਖਿਆ ਅਫਸਰ (ਐੈ.ਸਿ.) ਅੰਮ੍ਰਿਤਸਰ ਸਲਵਿੰਦਰ ਸਿੰਘ ਸਮਰਾ ਵੱਲੋ ਰਵਾਨਾ ਕੀਤਾ ਗਿਆ।ਬੱਚਿਆਂ ਨੇ ਅਧਿਆਪਕਾਂ ਦੀ ਅਗਵਾਈ ਵਿਚ ਪਿੰਡ ਪੱਧਰ `ਤੇ ਜਾ ਕੇ ਪਿੰਡ ਦੀ ਸੱਥ ਵਿੱਚ ਲੋਕਾਂ ਨੂੰ ਪਾਣੀ ਬਚਾਉਣ ਤੇ ਧੀਆਂ ਨਾਲ ਪਿਆਰ ਕਰਨ ਲਈ ਕੋਰੀਓਗ੍ਰਾਫੀ ਰਾਹੀ ਪ੍ਰੇਰਿਤ ਕੀਤਾ।ਪਿੰਡ ਪੱਧਰ `ਤੇ ਲੋਕਾਂ ਨੂੰ ਸੰਬੌਧਨ ਕਰਦੇ ਹੋਏ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਨੇ ਸਿੱਖਿਆ ਦੀ ਮਹੱਤਤਾ ਬਾਰੇ ਚਾਨਣ ਪਾਇਆ ਅਤੇ ਲੋਕਾਂ ਨੂੰ ਨਕਲ ਵਰਗੇ ਕੋਹੜ ਨੂੰ ਜੜ੍ਹ ਤੋ ਖਤਮ ਕਰਨ ਲਈ ਪ੍ਰੇਰਿਤ ਕੀਤਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਬੱਲ ਕਲਾਂ ਦੇ ਅਧਿਆਪਕਾਂ ਤੇ ਬੱਚਿਆਂ ਵੱਲੋ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸੀ.ਐਚ.ਟੀ ਚੰਦਰ ਪ੍ਰਕਾਸ਼, ਬਲਕਾਰ ਸਿੰਘ ਸਫਰੀ, ਰਜਿੰਦਰ ਸਿੰਘ, ਗੁਰਸ਼ਰਨ ਸਿੰਘ, ਬਲਜਿੰਦਰ ਸਿੰਘ, ਪੀ.ਬੀ.ਸੀ ਰਵਿੰਦਰ ਕੁਮਾਰ, ਸਕੂਲ ਮੁੱਖੀ ਮਲਕੀਤ ਸਿੰਘ, ਸਕੂਲ ਅਧਿਆਪਕ ਅਵਤਾਰ ਸਿੰਘ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਰੇਨੂੰ ਭਾਰਤੀ, ਸ਼੍ਰੀਮਤੀ ਕਿਰਨ ਸ਼ਰਮਾ ਅਤੇ ਅਜੇ ਪਾਠਕ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply