ਬਠਿੰਡਾ, 8 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਪਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਸ੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵੱਲੋਂ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ, ਮੋੜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।ਔਰਤਾਂ ਦੇ ਨਾਲ ਸਬੰਧਤ ਮੁੱਦਿਆਂ ਅਤੇ ਕਾਨੂੰਨਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਉਥੇ ਰਗੋਲੀ ਬਣਾਉਣ ਮੁਕਾਬਲੇ, ਕਵਿਤਾਵਾਂ ਮੁਕਾਬਲੇ, ਮੰਹਿਦੀ ਕਲਾ ਮੁਕਾਬਲੇ ਆਦਿ ਕਰਵਾਏ ਗਏ ਅਤੇ ਮੌਕੇ ਤੇ ਹੀ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਓਮ ਪ੍ਰਕਾਸ਼ ਸਬ-ਤਹਿਸੀਲਦਾਰ ਅਤੇ ਰਾਜੇਸ਼ ਗੁਪਤਾ ਖੇਤਰੀ ਮੈਂਨੇਜਰ ਭਾਰਤੀ ਸਟੇਟ ਬੈਂਕ ਮੌਕੇ ਤੇ ਹਾਜ਼ਰ ਸਨ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਆਖੀਰ ਵਿਚ ਸ੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵੱਲੋਂ ਔਰਤਾਂ ਦੇ ਨਾਲ ਸਬੰਧਤ ਵੱਖ ਵੱਖ ਕਾਨੂੰਨਾਂ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਅਤੇ ਏ.ਡੀ.ਆਰ ਸੈਂਟਰ ਦੇ ਕਿਹੜੀਆਂ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ ਉਹਨਾਂ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ। ਉਨ੍ਹਾਂ ਨੇ ਅੱਗੇ ਦੱਸਿਆ ਇਹ ਦਿਵਸ ਔਰਤਾਂ ਦੀ ਮੂਰਤੀਬਾਤ, ਇਛਾਵਾਂ ਅਤੇ ਕਈ ਤਰ੍ਹਾਂ ਦੀ ਭੂਮਿਕਾ ਤੋਂ ਮੁਕਤੀ ਅਤੇ ਉਨ੍ਹਾਂ ਨੂੰ ਖੁੱਦ ਦੀ ਮਹੱਤਤਾ ਬਾਰੇ ਕਿ ਤੁਹਾਡੇ ਆਪ ਵਿਚ ਕਿਨੀ ਕੁ ਸ਼ਕਤੀ ਹੈ ਤਾਂ ਜੋ ਉਹ ਸਮਾਜ ਵਿਚ ਅੱਗ ਵੱਧ ਸਕਣ। ਉਨ੍ਹਾਂ ਨੇ ਗੁਰਬਾਣੀ ਦੀ ਪੰਗਤੀ ”ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ” ਅਤੇ ਵੈਦਿਕ ਪੰਗਤੀ ’ਤੇੇ ਖਾਸ ਜੋਰ ਦਿੱਤਾ ਤਾਂ ਜੋ ਪੁਰਾਣੇ ਸਮੇਂ ਵਿਚ ਔਰਤਾਂ ਦੀ ਮਹੱਤਤਾ ਨੂੰ ਅੱਜ ਦੇ ਸਮੇਂ ਵਿਚ ਚਲਾਇਆ ਜਾ ਸਕੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media