ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਸਮਰ ਕੈਂਪ ਲਗਾਇਆ ਗਿਆ ਜਿਸ ਵਿਚ ਵੱਖ ਵੱਖ ਗਤੀਵਿਧੀਆ ਜਿਵੇਂ ਕਿ : ਸਕੇਟਿਂਗ, ਬੈਡਮਿੰਨਟਨ, ਟੇਬਲ ਟੇਨਿਸ , ਟਾਇਕਵਾਂਡੋ, ਖੋ-ਖ, ਗਤਕਾ, ਡਾਂਸ, ਪੇਂਟਿਗ, ਇੰਗਲਿਸ਼ ਸਪੀਕਿੰਗ ਕੋਰਸ , ਵਾਲੀਬਾਲ, ਬਾਸਕਿਤਬਾਲ ਅਤੇ ਹੋਰ ਗਤੀਵਿਧੀਆ ਕਰਵਾਈਆ ਗਈਆ। ਸ: ਲਖਬੀਰ ਸਿੰਘ ਖਿਆਲਾ ਡਿਪਟੀ ਡਾਇਰੈਕਟਰ ਸਪੋਟਸ ਚੀ : ਖਾ: ਦੀ: ਨੇ ਖਿਡਾਰੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਦੀ ਮਹਤੱਤਾ ਬਾਰੇ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਇਸ ਮੋਕੇ ਵੱਖ ਵੱਖ ਖੇਡਾਂ ਦੇ ਮਾਹਿਰ ਕੋਚਾਂ ਨੇ ਖਿਡਾਰੀਆਂ ਨੇ ਟ੍ਰੇਨਿੰਗ ਦਿਤੀ। ਮੈਡਮ ਸ੍ਰੀ ਮਤੀ ਸਤਿੰਦਰ ਕੌਰ ਮਰਵਾਹਾ ਨੇ ਇਹਨਾਂ ਖੇਡਾਂ ਅਤੇ ਹੋਰ ਗਤੀਵਿਧੀਆ ਦਾ ਨਿਰੀਖਣ ਕੀਤਾ ਤੇ ਖੇਡਾਂ ਖੇਡਣ ਲਈ ਬੱਚਿਆਂ ਨੂੰ ਉਤਸ਼ਾਹਿਤ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …