Thursday, November 21, 2024

ਚੈਂਪੀਅਨ ਸਪੋਰਟਸ ਕਲੱਬ (ਰਜਿ:) ਦਾ ਵਿਸ਼ੇਸ਼ ਖੇਡ ਸਮਰ ਕੋਚਿੰਗ ਕੈਂਪ ਸੰਪੰਨ

PPN190613

ਅੰਮ੍ਰਿਤਸਰ, 19  ਜੂਨ (ਜਸਬੀਰ ਸਿੰਘ ਸੱਗੂ)- ਅੰਮ੍ਰਿਤਸਰ ਦੇ ਖੇਡ ਖੇਤਰ ਨੂੰ ਹੋਰ ਉੱਚਾ ਚੁੱਕਣ ਤੇ ਬਹੁ ਖੇਡਾਂ ਦੇ ਪਸਾਰ ਤੇ ਪ੍ਰਚਾਰ ‘ਚ ਲੱਗੀ ਅੰਮ੍ਰਿਤਸਰ ਦੀ ਨਾਮਵਰ ਚੈਂਪੀਅਨ ਸਪੋਰਟਸ ਕਲੱਬ (ਰਜਿ) ਦੇ ਵੱਲੋਂ ਗੁਰੁ ਨਾਨਕ ਦੇਵ ਯੂਨੀਵਰਿਸਟੀ ਵਿਖੇ ਲਗਾਇਆ ਗਿਆ 15  ਰੋਜਾ ਵਿਸ਼ੇਸ ਖੇਡ ਸਮਰ ਕੋਚਿੰਗ ਕੈਂਪ ਸੰਪੰਨ ਹੋ ਗਿਆ। ਇਸ ਕੈਂਪ ਵਿੱਚ ਸ਼ਾਮਲ ਬਹੁ ਖੇਡ ਖਿਡਾਰੀ ਖਿਡਾਰਣਾ ਨੂੰ ਸਰਟੀਫਿਕੇਟ ਤੇ ਇਨਾਮ ਵੰਡਣ ਲਈ ਇਕ ਪ੍ਰਭਾਵਸ਼ਾਲੀ ਸਮਾਰੋਹ ਦਾ ਅਯੋਜਨ ਰਾਸਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਦੇ ਬੇਮਿਸਾਲ ਪ੍ਰਬੰਧਾ ਹੇਠ ਗੁਰੁ ਨਾਨਕ ਦੇਵ ਯੂਨੀਵਰਿਸਟੀ ਦੇ ਸ਼ਾਪਿੰਗ ਕੰਪਲੈਕਸ ਵਿਖੇ ਸਥਿਤ ਸ੍ਰੀ ਗੁਰੁ ਅਮਰਦਾਸ ਪੈਰਾਮੈਡੀਕਲ ਕਾਲਜ਼ ਵਿਖੇ ਕੀਤਾ ਗਿਆ ਜਿਸ ਦੌਰਾਨ ਗੁਰੁ ਨਾਨਕ ਦੇਵ ਯੂਨੀਵਰਿਸਟੀ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਡਾ. ਅਮਨਦੀਪ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਜਦੋਂ ਕਿ ਕੋ-ਆਪ੍ਰੇਟਿਵ ਬੈਂਕ ਰਾਜਾਤਾਲ ਦੇ ਅਫਸਰ ਪ੍ਰਿਤਪਾਲ ਸਿੰਘ, ਡਾ. ਐਲ ਐਸ ਰਾਜਨ, ਪ੍ਰਧਾਨ ਪ੍ਰਦੀਪ ਕੁਮਾਰ, ਕੋਚ ਬਲਦੀਪ ਸਿੰਘ ਸੋਹੀ, ਜਸਵੰਤ ਸਿੰਘ, ਜਤਿੰਦਰ ਠਾਕੁਰ, ਰਣਜੀਤ ਸਿੰਘ ਤੇ ਧਰਮਿੰਦਰ ਕਾਲੀਆ ਆਦਿ ਨੇ ਵਿਸ਼ੇਸ ਮਹਿਮਾਨ ਵਜੋਂ ਹਾਜ਼ਰੀ ਦਰਜ਼ ਕਰਵਾਈ । ਸਮਾਰੋਹ ਦੀ ਪ੍ਰਧਾਨਗੀ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋਫਸਰ ਡਾ. ਸੁਖਦੇਵ ਸਿੰਘ ਨੇ ਕੀਤੀ। ਐਸ. ਜੀ. ਏ. ਡੀ. ਪੈਰਾਮੈਡੀਕਲ ਕਾਲਜ਼ ਦੀ ਪ੍ਰਬੰਧਕੀ ਕਮੇਟੀ ਦੇ ਡਾਇਰੈਕਟਰ ਡਾ. ਐਲ. ਐਸ. ਰਾਜਨ ਨੇ ਸਭ ਨੂੰ ਜੀ ਆਇਅ ਆਖਿਆ ਤੇ ਕੋਚ ਬਲਦੀਪ ਸਿੰਘ ਸੋਹੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਕੈਂਪ ਦੌਰਾਨ ਬੇਮਿਸਾਲ ਪ੍ਰਦਰਸ਼ਨ ਕਰਨ ਵਾਲੇ ੨੦੦ ਦੇ ਕਰੀਬ ਖਿਡਾਰੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਦੇ ਸਨਮਾਨਤ ਕਰਦਿਆ ਪ੍ਰੋਫੈਸਰ ਡਾ. ਸੁਖਦੇਵ ਸਿੰਘ ਤੇ ਪ੍ਰੋਫੈਸਰ ਡਾ. ਅਮਨਦੀਪ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਪੰਜਾਬ ਦੀ ਨਸ਼ਿਆ ਤੇ ਕੁਰਾਹੇ ਪਈ ਨੌਜਵਾਨ ਪੀੜੀ ਦੇ ਲਈ ਅਜਿਹੇ ਸਮਰ ਕੋਚਿੰਗ ਕੈਂਪ ਇਕ ਵਧੀਆ ਮਾਰਗ ਦਰਸ਼ਕ ਹਨ। ਸਾਰੇ ਸਮੂਹਿਕ ਖਿਡਾਰੀਆਂ ਤੇ ਗੈਰ ਖਿਡਾਰੀਆਂ ਨੂੰ ਇਸ ਦਾ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ ਤੇ ਕਲੱਬ ਦੇ ਸਮੂਹਿਕ ਔਹਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਕੋਚ ਬਲਕਾਰ ਸਿੰਘ ਬੋਕਸਰ, ਹਰਮੀਤ ਕੌਰ, ਗੁਰਪ੍ਰੀਤ ਕੌਰ, ਗਗਨਦੀਪ ਸਿੰਘ ਫੀਲਾ, ਤਾਨੀਆ ਸ਼ਰਮਾ, ਕੋਚ ਜੀ. ਐਸ. ਸੰਧੂ, ਇੰਚਾਰਜ਼ ਪੂਜਾ, ਮਾਇਆ, ਸੁਮਨ, ਸੋਨੀਆ, ਜੂਲੀਅਟ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Check Also

ਉਭਾਵਾਲ ਦੇ ਕਰਨਵੀਰ ਸ਼ਰਮਾ ਨੇ ਰਾਜ ਪੱਧਰੀ ਤੀਰ ਅੰਦਾਜ਼ੀ ਮੁਕਾਬਲੇ ‘ਚ ਜਿੱਤਿਆ ਗੋਲਡ

ਸੰਗਰੂਰ, 12 ਨਵੰਬਰ (ਜਗਸੀਰ ਲੌਂਗੋਵਾਲ) – ਪੰਜਾਬ ਭਰ ਵਿੱਚ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ …

Leave a Reply