Tuesday, July 29, 2025
Breaking News

ਫੌਜ ਦੀ ਭਰਤੀ ਵਿਚ ਪੰਜਾਬ ਭਰ ਵਿਚੋਂ ਮੋਹਰੀ ਰਹੇ ਅੰਮ੍ਰਿਤਸਰ ਦੇ ਨੌਜਵਾਨ

ਬਹਾਦਰੀ ਪੁਸਕਾਰ ਜੇਤੂਆਂ ਨੂੰ ਦਿੱਤੀ ਗਈ 72 ਲੱਖ ਤੋਂ ਵੱਧ ਦੀ ਸਹਾਇਤਾ ਰਾਸ਼ੀ- ਕਰਨਲ ਗਿੱਲ

 PPn190616

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ)- ਹਾਲ ਹੀ ਵਿਚ ਹੋਈ ਫੌਜ ਦੀ ਭਰਤੀ ਦੌਰਾਨ ਅੰਮ੍ਰਿਤਸਰ ਜਿਲ੍ਹ ਦੇ ੧੯੭ ਨੌਜਵਾਨ ਭਰਤੀ ਹੋਣ ਵਿਚ ਕਾਮਯਾਬ ਹੋਏ ਹਨ, ਜੋ ਕਿ ਸੰਖਿਆ ਪੱਖ ਤੋਂ ਸਾਰੇ ਪੰਜਾਬ ਤੋਂ ਵੱਧ ਹਨ। ਇਹ ਕਾਮਯਾਬੀ ਸਥਾਨਕ ਸੈਨਿਕ ਭਲਾਈ ਦਫਤਰ ਵੱਲੋਂ ਚਲਾਏ ਜਾ ਰਹੇ ਫੌਜੀ ਭਰਤੀ ਸਿਖਲਾਈ ਕੇਂਦਰ ਕਰਕੇ ਸੰਭਵ ਹੋਈ ਹੈ, ਜਿਸ ਨੇ ਨੌਜਵਾਨਾਂ ਦੀ ਸਰੀਰਕ ਸਮਰੱਥਾ ਨੂੰ ਤਰਾਸਿਆ ਅਤੇ ਤਕਨੀਕੀ ਜਾਣਕਾਰੀ ਦੇ ਕੇ ਭਰਤੀ ਲਈ ਭੇਜਿਆ। ਉਕਤ ਖੁਸ਼ੀ ਸਾਂਝੀ ਕਰਦੇ ਸੈਨਿਕ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਗੁਰਿੰਦਰਜੀਤ ਸਿੰਘ ਗਿੱਲ (ਸੇਵਾ ਮੁਕਤ ਕਰਨਲ) ਨੇ ਦੱਸਿਆ ਕਿ ਸਥਾਨਕ ਕੇਂਦਰ ਵਿਚ ਫੌਜੀ ਭਰਤੀ ਲਈ ੪੧ ਦਿਨ ਦੀ ਸਿਖਲਾਈ ਮਾਹਿਰਾਂ ਵੱਲੋਂ ਦਿੱਤੀ ਜਾਂਦੀ ਹੈ ਅਤੇ ਇਸਦੇ ਬਹੁਤ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ।ਸ. ਗਿੱਲ ਨੇ ਦੱਸਿਆ ਕਿ ਅਸੀਂ ਆਪਣੇ ਜਿਲ੍ਹੇ ਵਿਚ ਹਰ ਵਾਰ ਜਗੀਰ ਜੇਤੂ 23 ਪਰਿਵਾਰਾਂ ਨੂੰ ਹਰ ਮਹੀਨੇ ਪੰਜ ਹਜ਼ਾਰ ਰੁਪਏ ਪੈਨਸ਼ਨ ਵਜੋਂ ਦੇ ਰਹੇ ਹਾਂ। ਇਸੇ ਤਰਾਂ ਬਹਾਦਰੀ ਪੁਰਸਕਾਰ ਜਿੱਤਣ ਵਾਲੇ ਰੱਖਿਆ ਸੇਵਾਵਾਂ ਦੇ 166 ਅਤੇ ਸਿਵਲ ਦੇ 9 ਪਰਿਵਾਰਾਂ ਨੂੰ ਇਸ ਵਿੱਤੀ ਵਰ੍ਹੇ ਵਿਚ 72 ਲੱਖ 73  ਹਜ਼ਾਰ ਦੀ ਸਹਾਇਤਾ ਰਾਸ਼ੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਵੱਖ-ਵੱਖ ਸਕੀਮਾਂ ਵਿਚ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਵਿੱਤੀ ਸਹਾਇਤਾ ਕੀਤੀ ਜਾਂਦੀ ਹੈ।ਸ. ਗਿੱਲ ਨੇ ਦੱਸਿਆ ਕਿ ਸਾਬਕਾ ਫੌਜੀਆਂ ਨੂੰ ਸੇਵਾ ਮੁਕਤੀ ਮਗਰੋਂ ਰੁਜ਼ਗਾਰ ਸ਼ੁਰੂ ਕਰਨ ਲਈ ਵੱਖ-ਵੱਖ ਤਰਾਂ ਦੀ ਸਿਖਲਾਈ ਵੀ ਸਥਾਨਕ ਦਫਤਰ ਵੱਲੋਂ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਸਹਾਇਤਾ ਨਾਲ  ਕੰਪਿਊਟਰ ਸਾਇੰਸ ਵਿਸੇ ਵਿਚ ਬੀ ਐਸ ਸੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਅੰਗਰੇਜ਼ੀ ਬੋਲਣ ‘ਚ ਮੁਹਾਰਤ ਬਨਾਉਣ ਲਈ ਕੋਰਸ, ਸੈਟੋਨੋ ਕੋਰਸ ਵੀ ਬਹੁਤ ਹੀ ਰਿਆਇਤੀ ਦਰਾਂ ‘ਤੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਅਸੀਂ ਇੱਥੇ ਡਰਾਈਵਿੰਗ ਸਕੂਲ ਖੋਲਣ ਜਾ ਰਹੇ ਹਾਂ, ਜਿੱਥੇ ਕਿ ਸਾਬਕਾ ਫੌਜੀਆਂ ਨੂੰ ਡਰਾਈਵਿੰਗ ਦੀ ਸਿੱਖਿਆ ਦੇ ਕੇ ਮੁੜ ਰੋਜ਼ਗਾਰ ਲੈਣ ਦੇ ਯੋਗ ਬਣਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਵਿਭਾਗ ਸਾਬਕਾ ਫੌਜੀਆਂ ਦੀ ਭਲਾਈ ਲਈ ਹਰ ਵੇਲੇ ਤਿਆਰ ਰਹਿੰਦਾ ਹੈ ਅਤੇ ਇਸ ਦਫਤਰ ਨੇ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵਿਚ ਪਿਛਲੇ ਸਾਲ ੧੪੨ ਸਾਬਕਾ ਫੌਜੀਆਂ ਨੂੰ ਰੋਜ਼ਗਾਰ ਦਿਵਾਉਣ ਵਿਚ ਕਾਮਯਾਬੀ ਪ੍ਰਾਪਤ ਕੀਤੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply