Sunday, February 22, 2026

ਕਾਂਗਰਸ ਦੀ ਜਿੱਤ ਪੰਜਾਬ ਵਿੱਚ ਬਣੀ ਮਿਸਾਲ – ਗੁਰਵਿੰਦਰ ਮੱਦਰ, ਗੁਲਤਾਰ ਅਲਗੋਂ

ਅਲਗੋਂ ਕੋਠੀ / ਅਮਰਕੋਟ, 23 ਮਾਰਚ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਹਲਕਾ ਖੁੇਮਕਰਨ ਦੇ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਮੱਦਰ, ਗੁਲਤਾਰ ਸਿੰਘ ਅਲਗੋਂ ਕਲਾਂ, ਸਤਨਾਮ ਸਿੰਘ ਤਰਗਾ ਅਤੇ ਪਰਮਜੀਤ ਸਿੰਘ ਰੱਬ ਨੇ ਪੰਜਾਬ ਵਿੱਚ ਕਗਰਸ ਦੀ ਹੂੰਝਾ ਫੇਰ ਜਿੱਤ ਨੂੰ ਬੇਮਿਸਾਲ ਕਰਾਰ ਦਿੰਦਿਆਂ ਕਿਹਾ ਹੈ ਕਿ PPN2303201729ਮਾਝੇ ਵਿਚੋਂ ਜੋ ਅਕਾਲੀਆਂ ਦਾ ਸਫਾਇਆ ਹੋਇਆ ਹੈ, ਉਸ ਲਈ ਕਾਂਗਰਸੀ ਆਗੂਆਂ ਨੇ ਦਿਨ ਰਾਤ ਇੱਕ ਕੀਤਾ ਹੈ ਅਤੇ ਹਲਕਾ ਖੇਮਕਰਨ ਵਿੱਚੋਂ ਪਹਿਲੀ ਚੋਣ ਜਿੱਤਣ ਵਾਲੇ ਸੁਖਪਾਲ ਸਿੰਘ ਭੁੱਲਰ ਦੀ ਯਕੀਨੀ ਬਣਾਉਣ ਲਈ ਵੀ ਹਰ ਵਰਕਰ ਨੇ ਆਪੋ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਈ ਹੈ।ਗੁਲਤਾਰ ਸਿੰਘ ਅਲਗੋਂ ਕਲਾਂ ਨੇ ਕਿਹਾ ਕਿ ਹਲਕੇ ਵਿੱਚ ਸੁਖਪਾਲ ਭੁੱਲਰ ਵਲੋਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ 20000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਕੇ ਹਾਸਲ ਕੀਤੀ ਜਿੱਤ ਤੋਂ ਸਪੱਸ਼ਟ ਹੈ ਕਿ ਕਾਂਗਰਸ ਖੇਮਕਰਨ ਹਲਕੇ ਵਿੱਚ ਬਹੁਤ ਮਜ਼ਬੂਤ ਹੋਈ ਹੈ।ਉਨਾਂ ਕਿਹਾ ਕਿ 10 ਸਾਲਾਂ ਬਾਅਦ ਕਾਂਗਰਸ ਦੀ ਸੱਤਾ ਵਿੱਚ ਭਾਰੀ ਬਹੁਮਤ ਨਾਲ ਹੋਈ ਵਾਪਸੀ ਇੱਕ ਮਿਸਾਲ ਹੈ।ਉਕਤ ਆਗੂਆਂ ਨੇ ਕੈਪਟਨ ਸਰਕਾਰ ਬਨਣ ‘ਤੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਵਧਾਈ ਦਿੱਤੀ ਅਤੇ  ਪੰਜਾਬ ਦੇ ਬਿਹਤਰ ਭਵਿਖ ਦੀ ਕਾਮਨਾ ਕੀਤੀ।
ਇਸ ਮੌਕੇ ਕਸ਼ਮੀਰ ਸਿੰਘ, ਜਰਨੈਲ ਸਿੰਘ ਬਿੱਲੂ, ਗੁਰਨਾਮ ਸਿੰਘ ਰੱਬ, ਕਰਨਜੀਤ ਸਿੰਘ ਰੱਬ, ਬਲਵੀਰ ਸਿੰਘ ਰੱਬ, ਗੁਰਸਾਬ ਸਿੰਘ ਲੰਮਾ, ਬਲਵਿੰਦਰ ਸਿੰਘ ਲੰਮਾ, ਨਛੱਤਰ ਸਿੰਘ ਲੰਮਾ, ਭਗਵਾਨ ਸਿੰਘ ਲੰਮਾ ਆਦਿ ਵੀ ਹਾਜਰ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply