ਭੇਦ ਗੱਲੀਂ ਬਾਤੀ ਖੁੱਲ ਜਾਂਦੈ, ਬੰਦੇ ਦੀ ਖਾਨਦਾਨੀ ਦਾ।
ਕੀ ਬੰਦੇ ਪੱਲੇ ਰਹਿ ਜਾਂਦੈ, ਜੇ ਗੱਲ ਕਹਿ ਜੇ ਬੰਦਾ ਦਵਾਨੀ ਦਾ,
ਉਹ ਬੰਦਿਆਂ ਦੇ ਵਿੱਚ ਨਹੀਂ ਆਉਂਦਾ, ਮੁੱਲ ਵੱਟਦਾ ਜੋ ਜਨਾਨੀ ਦਾ।
ਪੇਕੇ ਛੱਡ ਕੇ ਧੀਅ ਤੋਂ ਨੂੰਹ ਬਣਦੀ, ਸਤਿਕਾਰ ਕਰੋ ਧੀਅ ਬਿਗਾਨੀ ਦਾ,
ਇਹਨੇ ਵਾਂਗ ਬਰਫ਼ ਦੇ ਖੁਰ ਜਾਣਾ, ਬਹੁਤਾ ਮਾਣ ਨਾ ਕਰੀਂ ਜਵਾਨੀ ਦਾ।
ਮਾਵਾਂ ਚੇਤੇ ਨਹੀਂ ਅੱਜ ਪੁੱਤਾਂ ਨੂੰ, ਕਿੱਥੋਂ ਚੇਤਾ ਰਹਿਣਾ ਨਾਨੀ ਦਾ,
ਸਾਂਭ ਲੈ ਜਿੰਦਗੀ ਮੁੱਲ ਨਹੀਂ ਮਿਲਣੀ, ਭਾਵੇ ਪੁੱਤ ਹੈਂ ਤੂੰ ਅੰਬਾਨੀ ਦਾ।
ਲੱਕੀ ਚਾਵਲਾ
ਸ੍ਰੀ ਮੁਕਤਸਰ ਸਾਹਿਬ
ਮੋ- 82888-58745