ਅਲਗੋਂ ਕੋਠੀ / ਘਰਿਆਲਾ, 1 ਅਪ੍ਰੈਲ (ਹਰਦਿਆਲ ਸਿੰਘ ਭੈਣੀ, ਰਾਜਵਿੰਦਰ ਸਿੰਘ ਰਾਜੂ) ਸਰਹੱਦੀ ਪੱਟੀ ਦੇ ਪਿੰਡ ਵਲਟੋਹਾ ਵਿਖੇ ਮਾਤਾ ਰਾਣੀ ਦੇ ਮੰਦਿਰ ਵਿਚ ਨਵਰਾਤਰਿਆਂ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰਖਦਿਆਂ 4 ਅਪ੍ਰੈਲ ਦਿਨ ਮੰਗਲਵਾਰ ਨੂੰ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕਲਾਕਾਰ ਸੰਨੀ ਸੈਂਮ ਅਮਰਕੋਟ ਵਾਲੇ ਅਤੇ ਪ੍ਰਵੀਨ ਗੋਇਲ ਮਾਤਾ ਰਾਣੀ ਦੀਆਂ ਸੁੰਦਰ-ਸੁੰਦਰ ਭੇਟਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।
ਇਹ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਕਸ਼ਮੀਰ ਸਿੰਘ ਨੇ ਕਿਹਾ ਕਿ ਇਹ ਜਾਗਰਣ ਹਰ ਸਾਲ ਦੀ ਤਰਾਂ ਜੋਤਾਂ ਵਾਲੇ ਦਿਨ ਬੜੀ ਸ਼ਰਧਾ ਅਤੇ ਧੁਮ ਧਾਮ ਨਾਲ ਮਨਾਇਆ ਜਾਂਦਾ ਹੈ।ਉਨਾਂ ਅਪੀਲ ਕੀਤੀ ਕਿ ਕੋਈ ਵੀ ਸੱਜਣ ਨਸ਼ਾ ਕਰਕੇ ਜਾਗਰਣ ਵਿਚ ਪਹੁਚੰਣ ਦੀ ਕਿਰਪਾਲਤਾ ਨਾ ਕਰੇ ।ਲੰਗਰ ਭੰਡਾਰੇ ਅਤੁੱਟ ਵਰਤਾਏ ਜਾਣਗੇ। ਇਸ ਮੋਕੇ ਸੇਵਾਦਾਰਾਂ ਵਿਚ ਸਤਨਾਮ ਸਿੰਘ ਸਾਬੀ, ਗੁਰਮੀਤ ਸਿੰਘ ਵਰਨਾਲਾ, ਮੰਗਾ ਰਾਜੋਕੇ ਆਦਿ ਹਾਜਰ ਸਨ ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media