ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ ਬਿਊਰੋ)- ਸ੍ਰੀ ਗੁਰੂ ਰਵੀਦਾਸ ਜੀ ਦੇ 637ਵੇਂ ਜਨਮ ਦਿਵਸ ਮੌਕੇ ਸ੍ਰੀ ਗੁਰੂ ਰਵੀਦਾਸ ਪ੍ਰਕਾਸ਼ ਮੰਦਰ ਭੂਸ਼ਨਪੁਰਾ ਤੋਂ ਵਿਸ਼ਾਲ ਨਗਰ ਕੀਰਤਨ ਅਯੋਜਿਤ ਕੀਤਾ ਗਿਆ, ਜਿਸ ਵਿੱਚ ਅੰਮਿਤਸਰ ਦੀਆਂ ਸਮੂਹ ਸਭਾਵਾਂ ਅਤੇ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਵਿੱਚ ਸੀਨੀਅਰ ਭਾਜਪਾ ਆਗੂ ਸ੍ਰੀ ਰਜਿੰਦਰ ਭੰਡਾਰੀ, ਭਾਜਪਾ ਸ਼ਹਿਰੀ ਪ੍ਰਧਾਨ ਨਰੇਸ਼ ਸ਼ਰਮਾ, ਮੇਅਰ ਬਖਸ਼ੀ ਰਾਮ ਅਰੋੜਾ, ਪ੍ਰਦੇਸ਼ ਭਾਜਪਾ ਜਨ: ਸਕੱਤਰ ਤਰੁਣ ਚੁੱਘ, ਕੌਂਸਲਰ ਜਰਨੈਲ ਸਿੰਘ ਢੋਟ, ਪੰਜਾਬ ਭਾਜਪਾ ਦੇ ਸੰਗਠਨ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਹਾਜਰ ਸ਼ਰਧਾਲੂਆਂ ਨੂੰ ਗੁਰੂ ਰਵੀਦਾਸ ਜੀ ਦੇ ਜਨਮ ਉਤਸਵ ਦੀਆਂ ਮੁਬਾਰਕਾਂ ਦਿੱਤੀਆਂ। ਪ੍ਰਦੇਸ਼ ਜਨ: ਸਕੱਤਰ ਤਰੁਣ ਚੁੱਘ ਨੇ ਸ਼੍ਰੀ ਗੁਰੂ ਰਵੀਦਾਸ ਨੌਜਵਾਨ ਸਭਾ (ਸ਼੍ਰੀ ਗੁਰੂ ਰਵੀਦਾਸ ਮੰਦਰ ਪ੍ਰਕਾਸ਼ ਮੰਦਰ) ਭੂਸ਼ਨ ਪੁਰਾ ਦੀ ਚੱਲ ਰਹੀ ਇਮਾਰਤ ਦੀ ਸੇਵਾ ਵਿੱਚ ਹਿੱਸਾ ਪਾਉਂਦਿਆ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।ਇਸ ਮੌਕੇ ਨੌਜਵਾਨ ਸਭਾ ਦੇ ਪ੍ਰਧਾਨ ਹਰੀਦੇਵ ਪਟੇਲ ਨੇ ਦੱਸਿਆ ਕਿ ਇਹ ਨਗਰ ਕੀਰਤਨ ਭੂਸ਼ਨ ਪੁਰਾ ਤੋਂ ਅਰੰਭ ਹੋ ਕੇ ਸੁਲਤਾਨਵਿੰਡ ਗੇਟ, ਲੱੱਕੜ ਮੰਡੀ, ਜਲ਼ਿਆਂਵਾਲਾ ਬਾਗ, ਚੌਕ ਫੁਆਰਾ, ਕਟੜਾ ਜੈਮਲ ਸਿੰਘ, ਚੌਕ ਫਰੀਦ, ਕਟੜਾ ਸ਼ੇਰ ਸਿੰਘ, ਸ੍ਰੀ ਗੁਰੂ ਰਵੀਦਾਸ ਕੇਂਦਰੀ ਮੰਦਰ ਹਾਲ ਗੇਟ ਤੋਂਵਾਪਸ ਸ਼ੇਰਾਂ ਵਾਲਾ ਗੇਟ ਤੇ ਘਿਓ ਮੰਡੀ ਰਸਤੇ ਗੁਰੂ ਰਵੀਦਾਸ ਪ੍ਰਕਾਸ਼ ਮੰਦਰ ਭੂਸ਼ਨਪੁਰਾ ਪੁੱਜ ਕੇ ਸਮਾਪਤ ਹੋਵੇਗਾ। ਪ੍ਰਧਾਨ ਪਟੇਲ ਨੇ ਕਿਹਾ ਕਿ 14 ਫਰਵਰੀ ਨੂੰ ਮੰਦਰ ਵਿਖੇ ਬਾਅਦ ਦੁਪਹਿਰ ਭਜਨ ਕੀਰਤਨ ਸਮਾਗਮ ਅਰੰਭ ਹੋ ਕੇ ਦੇਰ ਰਾਤ ਤੱਕ ਚੱਲੇਗਾ ਅਤੇ ਲੰਗਰ ਵੀ ਵਰਤੇਗਾ।ਇਸ ਮੌਕੇ ਰਮਨ ਕੁਮਾਰ, ਜਗਜੀਵਨ ਰਾਮ, ਹਕੂਮਤ ਰਾਏ, ਦਲਬੀਰ, ਬੀਰਾ ਲਾਲ, ਅਸ਼ਵਨੀ ਰਾਜਾ, ਅਤਿੰਦਰਪਾਲ ਸਿੰਘ, ਮੁਕੇਸ਼ ਕੁਮਾਰ, ਮਹਿੰਦਰਪਾਲ, ਗੁਰਦੀਪ ਕੁਮਾਰ ਤੇ ਵੱਡੀ ਗਿਣਤੀ ‘ਚ ਸ਼ਰਧਾਲੂ ਹਾਜਰ ਸਨ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …