Friday, July 3, 2026

ਰੇਲ ਗੱਡੀ ਹੇਠ ਆ ਕੇ ਦੋ ਵਿਅਕਤੀਆਂ ਵਲੋਂ ਮੌਤ

ਬਠਿੰਡਾ, 25 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਸਥਾਨਕ ਸ਼ਹਿਰ ਦੇ ਆਸ ਪਾਸ ਇਲਾਕੇ ਵਿਚ ਬਠਿੰਡਾ ਡਬਵਾਲੀ ਰੇਲਵੇ ਲਾਇਲ ’ਤੇ ਸੰਗਤ ਮੰਡੀ ਦੇ ਨੇੜੇ ਇਕ ਵਿਅਕਤੀ ਨੇ ਰੇਲ ਗੱਡੀ ਦੇ ਹੇਠ ਆ ਕੇ ਆਤਮ ਹੱਤਿਆ ਕਰ ਲਈ।ਸਹਾਰਾ ਜਨ ਸੇਵਾ ਨੇ ਸੂਚਨਾ ਦੇ ਅਧਾਰ ’ਤੇ ਜੀ.ਆਰ.ਪੀ ਨੂੰ ਸੂਚਿਤ ਕੀਤਾ ਅਤੇ ਘਟਨਾ ਅਸਥਾਨ ’ਤੇ ਪਹੁੰਚ ਕੇ ਹੋਲਦਾਰ ਸੋਦਾਗਰ ਸਿੰਘ ਅਤੇ ਸਹਾਰਾ ਮੈਂਬਰ ਮਨੀ ਸਰਮਾ ਨੇ ਮਿ੍ਰਤਕ ਦੀ ਸ਼ਨਾਖ਼ਤ ਕੀਤੀ।ਮ੍ਰਿਤਕ ਦੀ ਪਹਿਚਾਣ ਰਜਨੀਸ਼ ਕੁਮਾਰ ਉਰਫ ਰਾਜੂ ਪੁੱਤਰ ਮੰਗੂ ਰਾਮ ਸੰਗਤ ਜੋ ਕਿ ਮੈਡੀਕਲ ਸਟੋਰ ਚਲਾ ਰਿਹਾ ਸੀ।ਮ੍ਰਿਤਕ ਨੂੰ ਸਿਵਲ ਹਸਪਤਾਲ ਪੋਸਟ ਮਾਰਟਮ ਲਈ ਪਹੰੁਚਾਇਆ ਗਿਆ। ਪੁਲਿਸ ਆਤਮ ਹੱਤਿਆ ਬਾਰੇ ਜਾਂਚ ਪੜਤਾਲ ਕਰ ਰਹੀ ਹੈ।ਮ੍ਰਿਤਕ ਦੀ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕੀਤੀ ਗਈ
ਇਕ ਹੋਰ ਘਟਨਾ ਵਿਚ ਬਠਿੰਡਾ ਫਿਰੋਜਪੁਰ ਰੇਲਵੇ ਲਾਇਨ ਪਿੰਡ ਅਕਲੀਆਂ ਦੇ ਨੇੜੇ ਇਕ ਵਿਅਕਤੀ ਨੇ ਰੇਲ ਗੱਡੀ ਦੇ ਹੇਠ ਆ ਕੇ ਆਤਮ ਹੱਤਿਆ ਕਰ ਲਈ।ਜਾਂਚ ਲਈ ਘਟਨਾ ਸਥਾਨ ’ਤੇ ਪਹੰੁਚੇ ਜੀ.ਆਰ.ਪੀ ਦੇ ਹੋਲਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ, ਵਿਅਕਤੀ ਦਾ ਸਿਰ ਧੜ ਨਾਲੋ ਵੱਖ ਹੋ ਗਿਆ ਸੀ।ਉਨਾਂ ਕਿਹਾ ਕਿ ਮ੍ਰਿਤਕ ਦੀ ਪਹਿਚਾਣ ਰੇਸ਼ਮ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਕੋਠੇ ਨੱਥਾ ਸਿੰਘ ਵਜੋਂ ਹੋਈ ਜੋ ਕਿ ਦਿਹਾੜੀ ਕਰ ਕੇ ਆਪਣੇ ਪਰਿਵਾਰ ਦਾ ਗੁਜਾਰਾ ਕਰ ਰਿਹਾ ਸੀ।ਪਰਿਵਾਰਕ ਮੈਂਬਰਾਂ ਅਨੁਸਾਰ ਉਹ ਅੱਜਕਲ ਮਾਨਸਿਕ ਪਰੇਸ਼ਾਨ ਸੀ। ਪੋਸਟ ਮਾਰਟਮ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply