ਚੌਂਕ ਮਹਿਤਾ, 2 ਮਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) –
ਹਾਕੀ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਉਦੋਨੰਗਲ ਵਿਖੇ ਰੰਧਾਵਾ ਸਪੋਰਟਸ ਐਂਡ ਕਲਚਰਲ ਕਲੱਬ ਦੀ ਅਗਵਾਈ ਹੇਠ ਚੱਲ ਰਹੀ ਹਾਕੀ ਅਕੈਡਮੀ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਐਨ.ਆਰ.ਆਈ .ਗੁਰਦਿਆਲ ਸਿੰਘ ਕੈਨੇਡਾ ਦੇ ਸਪੁੱਤਰ ਬਚਿੱਤਰ ਸਿੰਘ ਤੇ ਜੋਧਾ ਕੈਨੇਡਾ ਵੱਲੋਂ ਖਿਡਾਰੀਆਂ ਨੂੰ 25 ਕਿੱਟਾਂ ਭੇਂਟ ਕੀਤੀਆਂ ਗਈਆਂ।ਉਨ੍ਹਾਂ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖਿਡਾਰੀਆਂ ਦੇ ਉਜਵਲ ਭਵਿੱਖ ਲਈ ਉਹ ਕਲੱਬ ਦੀ ਆਰਥਿਕ ਪੱਖੋਂ ਹੋਰ ਵੀ ਮਦਦ ਕਰਨਗੇ।ਇਸ ਮੌਕੇ ਰੰਧਾਵਾ ਸਪੋਰਟਸ ਕਲੱਬ ਦੇ ਅਹੁੱਦੇਦਾਰ ਇੰਸਪੈਕਟਰ ਗੁਰਮੇਜ਼ ਸਿੰਘ ਰੰਧਾਵਾ, ਪ੍ਰਧਾਨ ਗੁਰਦਵਿੰਦਰ ਸਿੰਘ ਪਿੰਕੂ, ਕੁਲਬੀਰ ਸਿੰਘ ਉਦੋਨੰਗਲ, ਗੁਰਵਿੰਦਰ ਸਿੰਘ ਰੰਧਾਵਾ, ਦਵਿੰਦਰ ਸਿੰਘ, ਮੰਗਜੀਤ ਸਿੰਘ, ਗੁਲਜ਼ਾਰ ਸਿੰਘ, ਸਤਨਾਮ ਸਿੰਘ, ਸਿੰਮੂ ਰੰਧਾਵਾ, ਜਸਪਿੰਦਰ ਸਿੰਘ ਰੰਧਾਵਾ ਹਾਕੀ ਕੋਚ ਆਦਿ ਮੈਂਬਰ ਵੀ ਮੌਜੂਦ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media