ਫਾਜ਼ਿਲਕਾ, 6 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) –
ਸੈਨ ਸਮਾਜ ਫਾਜ਼ਿਲਕਾ ਦੀ ਇੱਕ ਮੀਟਿੰਗ ਸਥਾਨਕ ਬੀਕਾਨੇਰੀ ਰੋਡ ਤੇ ਸਥਿਤ ਗਰੀਬ ਚੰਦ ਧਰਮਸ਼ਾਲਾ ਵਿਚ ਹੋਈ। ਜਿਸ ਵਿਚ ਸਮੂਹ ਸੈਨ ਸਮਾਜ ਦੇ ਮੈਂਬਰ ਸ਼ਾਮਲ ਹੋਏ ਅਤੇ ਸੈਨ ਸਮਾਜ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ ਗਿਆ।
ਸੈਨ ਸਮਾਜ ਦੇ ਸਾਰਿਆਂ ਮੈਂਬਰਾਂ ਨੇ ਰਮੇਸ਼ਵਰ ਚੌਹਾਨ ਨੂੰ ਸੈਨ ਸਮਾਜ ਫਾਜ਼ਿਲਕਾ ਦਾ ਸਰਪ੍ਰਸਤ ਨਿਯੁਕਤ ਕਰਦੇ ਹੋਏ ਅੱਠ ਮੈਂਬਰਾਂ ਤੇ ਆਧਾਰਤ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿਚ ਰਮੇਸ਼ਵਰ ਚੋਹਾਨ, ਮੋਹਨ ਲਾਲ ਸੈਨ, ਵਰਿੰਦਰ ਕੁਮਾਰ ਸੈਨ, ਆਨੰਦ ਸੈਨ, ਦੀਪੂ ਸੈਨ, ਸ਼੍ਰੀ ਭਗਵਾਨ ਸੈਨ, ਦੀਨੇਸ਼ ਸੈਨ, ਸੁਨੀਲ ਸੈਨ ਦੇ ਨਾਂ ਦੀ ਚੋਣ ਕੀਤੀ ਗਈ।ਗਠਿਤ ਕਮੇਟੀ ਨੇ ਨਵੀਂ ਕਾਰਜਕਾਰਣੀ ਦਾ ਐਲਾਣ ਕਰਦੇ ਹੋਏ ਦਿਨੇਸ਼ ਸੈਨ ਬਾਬੂ ਨੂੰ ਪ੍ਰਧਾਨ, ਸੁਨੀਲ ਸੈਨ ਨੂੰ ਸਕੱਤਰ, ਵਰਿੰਦਰ ਕੁਮਾਰ ਸੈਨ ਨੂੰ ਵਿੱਤ ਸਕੱਤਰ ਨਿਯੁੱਕਤ ਕੀਤਾ ਗਿਆ।ਨਵੀਂ ਕਾਰਜਕਾਰਣੀ ਦੇ ਸਮੂਹ ਸੈਨ ਸਮਾਜ ਦਾ ਉਨ੍ਹਾਂ ਦੀ ਨਿਯੁਕਤੀ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਸਮਾਜ ਵੱਲੋਂ ਚਾਹੇ ਜੋ ਜਿੰਮੇਵਾਰੀ ਸੋਂਪੀ ਗਈ ਹੈ ਉਹ ਉਸਦਾ ਪਾਲਣ ਕਰਦੇ ਹੋਏ ਸਮਾਜ ਨੂੰ ਤਰੱਕੀ ਵੱਲ ਲੈਕੇ ਜਾਣਗੇ।ਨਵੇਂ ਨਿਯੁਕਤ ਮੈਂਬਰਾਂ ਨੇ ਸ਼੍ਰੀ ਸ਼੍ਰੀ 1008 ਸੰੰਤ ਸ਼੍ਰੋਮਣੀ ਸ਼੍ਰੀ ਸੈਨ ਜੀ ਮਹਾਰਾਜ ਦੇ ਮੰਦਰ ਅਤੇ ਧਰਮਸ਼ਾਲਾ ਲਈ ਉਸਾਰੀ ਸਥਾਨ ਦੀ ਵਿਵਸਥਾ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।
Check Also
ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …
Punjab Post Daily Online Newspaper & Print Media