ਬਠਿੰਡਾ, 7 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਬਾਬਾ ਫ਼ਰੀਦ ਕਾਲਜ ਆਫ ਐਜ਼ੂਕੇਸ਼ਨ ਵਿਖੇ ਆਪਣੀ ਪਿਰਤ ਨੂੰ ਕਾਇਮ ਰਖਦੇ ਹੋਏ ਕਾਲਜ ਦੇ ਰਿਸਰਚ ਐਂਡ ਡਿਵੈਲਪਮੈਂਟ ਵਿਭਾਗ ਵੱਲੋਂ ‘ਆਧੁਨਿਕ ਦੌਰ ਵਿੱਚ ਅਧਿਆਪਨ ਸਿੱਖਣ ਪ੍ਰਕਿਰਿਆ- ਸਿਧਾਂਤ ਅਤੇ ਵਿਵਹਾਰ’ ਵਿਸ਼ੇ ਤੇ ਵਰਕਸ਼ਾਪ ਮੌਕੇ ਬਤੌਰ ਮਾਹਿਰ ਮਿ. ਮੋਹਿਤ ਗਰੋਵਰ (ਡੀ.ਏ.ਵੀ ਸਕੂਲ, ਕੋਟਕਪੂਰਾ), ਸੁਰਿੰਦਰਜੀਤ ਸਿੰਘ (ਸਰਕਾਰੀ ਸੀਨੀਅਰ ਸੰਕੈਡਰੀ ਸਕੂਲ, ਕੋਟਲੀ ਅਬਲੂ), ਸਤਵੀਰ ਕੌਰ (ਸਰਕਾਰੀ ਹਾਈ ਸਕੂਲ,ਚੰਬਾ ਕਲਾਂ), ਜਗਸੀਰ ਕੌਰ (ਪੰਜਾਬ ਕਾਲਜ ਆਫ਼ ਐਜ਼ੂਕੇਸ਼ਨ, ਕੋਟ ਸ਼ਮੀਰ) ਨੂੰ ਬੁਲਾਇਆ ਗਿਆ । ਕਾਲਜ ਦੇ ਵਾਇਸ-ਪ੍ਰਿੰਸੀਪਲ ਨੇ ਦੱਸਿਆ ਕਿ ਇਸ ਦਾ ਮਕਸਦ ਅਧਿਆਪਕ ਬਣਨ ਜਾ ਰਹੇ ਵਿਦਿਆਰਥੀਆਂ ਨੂੰ ਸਿਧਾਂਤਕ ਪੜ੍ਹਾਈ ਨਾਲ-ਨਾਲ ਅਧਿਆਪਨ ਵਿੱਚ ਆਉਂਦੀਆਂ ਵਿਵਹਾਰਕ ਸਮੱਸਿਆਵਾਂ ਤੋਂ ਜਾਣੂ ਕਰਵਾਉਣਾ ਹੈ।ਉਨ੍ਹਾਂ ਇਹ ਦੱਸਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਬਤੌਰ ਮਾਹਿਰ ਪੁਹੰਚੇ ਮਹਿਮਾਨਾਂ ਨੇ ਆਪਣੀ ਬੀ.ਐਡ. ਜਾਂ ਐਮ.ਏ ਐਜ਼ੂਕੇਸ਼ਨ ਬਾਬਾ ਫ਼ਰੀਦ ਕਾਲਜ ਆਫ ਐਜ਼ੂਕੇਸ਼ਨ ਤੋਂ ਹੀ ਕੀਤੀ ਹੈ ਅਤੇ ਹੁਣ ਵੱਖ-ਵੱਖ ਸੰਸਥਾਵਾਂ ਵਿੱਚ ਆਪਣੀਆ ਸੇਵਾਵਾਂ ਸਫ਼ਲਤਾ ਪੂਰਵਕ ਨਿਭਾਅ ਰਹੇ ਹਨ। ਸਭ ਬੁਲਾਰਿਆਂ ਨੇ ਆਪਣੇ ਤਜ਼ਰਬੇ ਅਧਿਆਪਕ ਬਣ ਰਹੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ । ਸਭ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਧਿਆਪਕ ਨੂੰ ਵਿਸ਼ੇਸ਼ ਬੱਚਿਆਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਤੇ ਆਪਣੀ ਸਿੱਖਣ ਪ੍ਰਕਿਰਿਆ ਨੂੰ ਚਾਲੂ ਰੱਖਣਾ ਚਾਹੀਦਾ ਹੈ।ਬੱਚਿਆ ਨੂੰ ਸਮਝਣ ਲਈ ਅਧਿਆਪਕਾਂ ਨੂੰ ਖੁਦ ਲਈ ਸਾਹਿਤ ਦੀ ਚੇਟਕ ਲਾਉਣੀ ਚਾਹੀਦੀ ਹੈ। ਅਧਿਆਪਕ ਨੂੰ ਬੱਚਿਆਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ।ਅਧਿਆਪਕ ਨੂੰ ਬੱਚਿਆਂ ਦਾ ਚੰਗਾ ਦੋਸਤ, ਸਲਾਹਕਾਰ ’ਤੇ ਦਾਰਸ਼ਨਿਕ ਬਣਨਾ ਚਾਹੀਦਾ ਹੈ।ਅਧਿਆਪਕ ਬਨਣ ਜਾ ਰਹੇ ਵਿਦਿਆਰਥੀਆਂ ਨੇ ਮਾਹਿਰਾਂ ਤੋਂ ਸਕੂਲ ਵਿੱਚ ਆਉਂਦੀਆਂ ਸਮੱਸਿਆਵਾਂ ਤੇ ਬੱਚਿਆਂ ਦੇ ਵਿਵਹਾਰ ਬਾਰੇ ਪ੍ਰਸ਼ਨ ਪੁੱਛੇ।ਕਾਲਜ ਪ੍ਰਿੰਸੀਪਲ ਡਾ. ਨਾਇਬ ਸਿੰਘ ਨੇ ਸਭ ਸ਼ਖਸੀਅਤਾਂ ’ਤੇ ਵਿਦਿਆਰਥੀਆਂ ਨੂੰ ਕਾਲਜ ਦੇ ਇਸ ਯਤਨ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸਾਰੀਆਂ ਵਿਵਹਾਰਕ ਪ੍ਰਸਥਿਤੀਆਂ ਨੂੰ ਵਿਦਿਆਰਥੀਆਂ ਸਾਹਮਣੇ ਇਸ ਤਰਾਂ ਸਾਕਾਰ ਕਰਨ ਦੇ ਯਤਨ ਦੀ ਭਰਪੂਰ ਸ਼ਲਾਘਾ ਕੀਤੀ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media