Sunday, February 22, 2026

ਕਾਂਗਰਸ ਸਰਕਾਰ ਨੂੰ ਸੁਵਿਧਾ ਕਾਮਿਆਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਹੋਣ ਦੀ ਅਪੀਲ

ਬਠਿੰਡਾ, 7 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – PPN0705201704ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੁਵਿਧਾ ਕਾਮਿਆਂ ਨੂੰ ਕਾਂਗਰਸ ਸਰਕਾਰ ਬਣਨ ਤੇ ਕੁੱਝ ਉਮੀਦ ਨਜ਼ਰ ਆਉਣੀ ਸ਼ੁਰੂ ਹੋਈ ਸੀ, ਪਰ ਕੈਪਟਨ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗ ਬੁਲਾ ਕੇ ਮੁਲਤਵੀ ਕਰਨ ਨਾਲ ਸੁਵਿਧਾ ਜਥੇਬੰਦੀ ਵਿੱਚ ਰੋਸ ਨਜ਼ਰ ਆ ਰਿਹਾ ਹੈ।ਇਸ ਸੰਬੰਧੀ ਜਦ ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਵਿੰਦਰ ਰਵੀ ਅਤੇ ਸੂਬਾ ਜਨਰਲ ਸਕੱਤਰ ਵਰਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਤਾਂ ਆਪਣਾ ਨਾਦਰਸ਼ਾਹੀ ਹੁਕਮ ਵਜਾ ਕੇ ਚਲਦੀ ਬਣੀ ਪਰ ਉਨ੍ਹਾਂ ਨੂੰ ਕਾਂਗਰਸ ਸਰਕਾਰ ਤੇ ਬਹੁਤ ਸਾਰੀਆਂ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ 19 ਅਪ੍ਰੈਲ 2017 ਨੂੰ ਉਨ੍ਹਾਂ ਦੀ ਜਥੇਬੰਦੀ ਨੂੰ ਮੰਗਾਂ ਤੇ ਵਿਚਾਰ ਕਰਨ ਲਈ ਸੱਦਾ ਦਿੱਤਾ ਸੀ ਪਰ ਕਿਸੇ ਕਾਰਨ ਇਹ ਮੀਟਿੰਗ ਮੁਲਤਵੀ ਕਰਕੇ 24 ਅਪ੍ਰੈਲ 2017 ਨੂੰ ਕਰ ਦਿੱਤੀ ਗਈ ਪਰ ਜਦ ਯੂਨੀਅਨ ਦੇ ਆਗੂ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਤਾਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਫ਼ੋਨ ਕਰਕੇ ਦੋਬਾਰਾ ਮੀਟਿੰਗ ਮੁਲਤਵੀ ਕਰ ਦੇਣ ਦਾ ਸੁਨੇਹਾ ਦਿੱਤਾ ਗਿਆ ਜਿਸ ਨਾਲ ਜਥੇਬੰਦੀ ਵਿੱਚ ਅੰਤਾਂ ਰੋਹ ਭਰ ਗਿਆ। ਉਨ੍ਹਾਂ ਕਿਹਾ ਕਿ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੀਆਂ ਮੰਗਾਂ ਤੇ ਵਿਚਾਰ ਕਰਨ ਲਈ ਵੀ ਸਰਕਾਰ ਨੇ 5 ਮਈ ਨੂੰ ਸੱਦਾ ਦਿੱਤਾ ਸੀ ਜਿਸ ਵਿੱਚ ਸੁਵਿਧਾ ਕਾਮਿਆਂ ਨੂੰ ਬਹਾਲ ਕਰਨ ਦਾ ਮੁੱਖ ਮੁੱਦਾ ਸੀ, ਪਰ ਇਹ ਮੀਟਿੰਗ ਸਰਕਾਰ ਨੇ ਬਿਨਾਂ ਕੋਈ ਠੋਸ ਕਾਰਨ ਦੱਸਿਆ ਮੁਲਤਵੀ ਕਰਕੇ 9 ਮਈ ਨੂੰ ਦੋਬਾਰਾ ਬੁਲਾਉਣ ਬਾਰੇ ਕਿਹਾ ਗਿਆ ਹੈ।ਉਨ੍ਹਾਂ ਕਿਹਾ ਕਿ ਜਥੇਬੰਦੀ ਨੂੰ ਕੈਪਟਨ ਸਰਕਾਰ `ਤੇ ਭਰੋਸਾ ਜ਼ਰੂਰ ਹੈ ਕਿ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਜ਼ਰੂਰ ਪ੍ਰਵਾਨ ਕਰੇਗੀ। ਪਰ 9 ਮਹੀਨਿਆਂ ਤੋਂ ਬੇਰੁਜ਼ਗਾਰ ਹੋਏ ਸੁਵਿਧਾ ਕਾਮਿਆਂ ਅਤੇ ਬਿਨਾਂ ਤਨਖਾਹ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਹੇ ਮੁਲਾਜ਼ਮਾਂ ਨੂੰ ਇਸ ਹੋ ਰਹੀ ਦੇਰੀ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਤਜ਼ਰਬੇਕਾਰ ਅਤੇ ਉੱਚ ਵਿੱਦਿਆ ਪ੍ਰਾਪਤ ਸੁਵਿਧਾ ਕਾਮਿਆਂ ਦੀਆਂ ਮੰਗਾਂ ਵੱਲ ਖਾਸ ਧਿਆਨ ਦੇ ਕੇ ਸੁਹਿਰਦ ਹੋਣਾ ਚਾਹੀਦਾ ਹੈ ਤਾਂ ਕਿ ਨੌਜਵਾਨ ਵਰਗ ਵਿੱਚ ਵੀ ਇੱਕ ਸਹੀ ਸੁਨੇਹਾ ਜਾਵੇ।ਅੰਤ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੁਵਿਧਾ ਕਾਮਿਆਂ ਦਾ ਮਸਲਾ ਜਲਦ ਤੋਂ ਜਲਦ ਹੱਲ ਨਹੀਂ ਕਰਦੀ ਤਾਂ ਸੁਵਿਧਾ ਯੂਨੀਅਨ ਵੱਲੋਂ ਬਹੁਤ ਜਲਦੀ ਪਟਿਆਲਾ ਵਿਖੇ ਇੱਕ ਮਹਾਂ ਰੈਲੀ ਦਾ ਐਲਾਨ ਕੀਤਾ ਜਾਵੇਗਾ।

Check Also

ਖਾਲਸਾ ਕਾਲਜ ਗਰਲਜ ਸੀ: ਸੈਕੰ: ਸਕੂਲ ਦੀ ਖਿਡਾਰਣ ਨੇ ਚਾਂਦੀ ਦਾ ਤਮਗਾ ਜਿੱਤਿਆ

ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply