Tuesday, March 24, 2026

ਸਰਕਾਰੀ ਹਾਈ ਸਕੂਲ ਬਗਲੀ ਕਲਾਂ ਨੂੰ ਸਾਊਂਡ ਸਿਸਟਮ ਭੇਟ

PPN1805201709ਸਮਰਾਲਾ, 18 ਮਈ (ਪੰਜਾਬ ਪੋਸਟ- ਕੰਗ)- ਸਰਕਾਰੀ ਹਾਈ ਸਕੂਲ ਬਗਲੀ ਕਲਾਂ ਦੇ ਸਟਾਫ ਮੈਂਬਰ ਸ੍ਰੀਮਤੀ ਮਨਦੀਪ ਕੌਰ ਪੰਜਾਬੀ ਮਿਸਟ੍ਰੈਸ ਅਤੇ ਕਸ਼ਮੀਰਾ ਸਿੰਘ ਸੇਵਾਦਾਰ ਨੇ ਸਕੂਲ ਨੂੰ ਸਾਊਂਡ ਸਿਸਟਮ ਭੇਂਟ ਕੀਤਾ।ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਮੁੱਖ ਅਧਿਆਪਕ ਮੇਘ ਦਾਸ ਜਵੰਦਾ ਨੇ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੱਧ ਹੋਣ ਕਾਰਨ ਸਵੇਰ ਦੀ ਸਭਾ ਪ੍ਰਭਾਵਸ਼ਾਲੀ ਨਹੀਂ ਸੀ ਹੁੰਦੀ, ਕਿਉਂਕਿ ਸਭਾ ਦੇ ਬੁਲਾਰੇ ਦੀ ਅਵਾਜ਼ ਵਿਦਿਆਰਥੀਆਂ ਤੱਕ ਠੀਕ ਤਰ੍ਹਾਂ ਨਾਲ ਨਹੀਂ ਸੀ ਪਹੁੰਚਦੀ। ਉਨ੍ਹਾਂ ਅੱਗੇ ਕਿਹਾ ਕਿ ਇਹ ਸਾਊਂਡ ਸਿਸਟਮ ਸਕੂਲ ਵਿੱਚ ਹੋਰ ਗਤੀਵਿਧੀਆਂ ਨੂੰ ਵੀ ਪ੍ਰਭਾਵਸ਼ਾਲੀ ਬਣਵਾਏਗਾ।ਸਕੂਲ ਮੁਖੀ ਵੱਲੋਂ ਦਾਨੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।ਇਸ ਸਮੇਂ ਮੈਡਮ ਮਾਇਆ ਦੇਵੀ, ਪਰਮਜੀਤ ਕੌਰ, ਮਨਦੀਪ ਕੌਰ, ਸੁਰਿੰਦਰ ਕੌਰ, ਗੁਰਮੀਤ ਸਿੰਘ, ਮੈਡਮ ਰਾਜ ਰਾਣੀ, ਰਚਨਾ, ਹਰਪ੍ਰੀਤ ਕੌਰ, ਮੋਨਿਕਾ ਅਰੋੜਾ, ਰਾਜਿੰਦਰ ਸਿੰਘ, ਦਲਜੀਤ ਕੌਰ, ਹਰਪ੍ਰੀਤ ਕੌਰ, ਰਜਨੀ ਬੈਕਟਰ, ਲੇਖਵੀਰ ਇੰਦਰ ਸਿੰਘ ਅਤੇ ਕਸ਼ਮੀਰਾ ਸਿੰਘ ਆਦਿ ਹਾਜਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply