ਚੌਂਕ ਮਹਿਤਾ, 25 ਮਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) –
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜੇ ਵਿੱਚ ਅਮਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੱਬੇ ਰਾਜਪੂਤਾਂ ਦਾ ਨਤੀਜਾ ਸ਼ਾਨਦਾਰ ਰਿਹਾ।ਸਕੂਲ ਦੀ ਵਿਦਿਆਥਣ ਪਵਨਪ੍ਰੀਤ ਨੇ 88% ਅੰਕ ਲੈ ਕੇ ਪਹਿਲੇ, ਸਿਮਰਨਪ੍ਰੀਤ ਕੌਰ 86% ਲੈ ਕੇ ਦੂਜੇ ਤੇ ਕੋਮਲਪ੍ਰੀਤ ਕੌਰ ਨੇ 85% ਨੰਬਰ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਤੇ ਬਾਕੀ ਵਿਦਿਆਰਥੀਆ ਨੇ ਚੰਗੇ ਨੰਬਰ ਪ੍ਰਾਪਤ ਕੀਤੇ।ਮੈਡਮ ਦਵਿੰਦਰ ਕੌਰ ਬੱਲ ਤੇ ਭਗਵੰਤ ਸਿੰਘ ਬੱਲ ਨੇ ਗੱਲਬਾਤ ਕਰਦਿਆ ਕਿਹਾ ਕਿ ਇਹ ਅਧਿਆਪਕਾ ਦੀ ਚੰਗੀ ਕਾਰਗੁਜਾਰੀ ਦਾ ਨਤੀਜਾ ਹੈ।ਜਿੰਨਾਂ ਨੇ ਬੱਚਿਆ ਨੂੰ ਸਖਤ ਮਿਹਨਤ ਕਰਵਾਈ ਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਵੀ ਵਧਾਈਆਂ ਦਿਤੀਆਂ ਤੇ ਬੱਚਿਆਂ ਨੂੰ ਕਾਮਯਾਬ ਰਹਿਣ ਦੀਆਂ ਆਪਣੀਆ ਸ਼ੁਭ ਅਸੀਸ਼ਾਂ ਦਿਤੀਆ।ਇਸ ਮੌਕੇ ਸਮਸ਼ੇਰ ਸਿੰਘ, ਰਾਜਵਿੰਦਰ ਸਿੰਘ, ਮੈਡਮ ਜਸਜੀਤ ਕੌਰ ਪੁਰਬਾ, ਗੁਰਪ੍ਰੀਤ ਕੌਰ, ਮੈਡਮ ਰਜਨੀ ਆਦਿ ਟੀਚਰ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media