ਸਮਰਾਲਾ 29 ਮਈ (ਪੰਜਾਬ ਪੋਸਟ- ਕੰਗ) – ਜਦੋਂ ਕੋਈ ਵਿਅਕਤੀ ਆਪਣੇ ਮਨ ਅੰਦਰ ਕੋਈ ਕੰਮ ਕਰਨ ਦੀ ਇੱਛਾ ਧਾਰ ਲਵੇ ਤਾਂ ਉਸਦੀ ਇੱਛਾ ਸ਼ਕਤੀ ਦੇ ਨਾਲ ਨਾਲ ਭਗਵਾਨ ਵੀ ਉਸਦੀ ਮੱਦਦ ਕਰਦਾ ਹੈ।ਜਿਸ ਦੀ ਮਿਸਾਲ ਰਾਜਪਾਲ ਛਾਬੜਾ ਹੈ, ਜੋ ਪਿਛਲੇ ਕਾਫੀ ਅਰਸੇ ਤੋਂ ਹਰ ਸਾਲ ਲਗਾਤਾਰ ਸ੍ਰੀ ਅਮਰਨਾਥ ਦੀ ਪੈਦਲ ਯਾਤਰਾ ਕਰਕੇ ਸ੍ਰੀ ਅਮਰਨਾਥ ਦੇ ਦਰਸ਼ਨ ਕਰ ਰਿਹਾ ਹੈ।ਰਾਜਪਾਲ ਛਾਬੜਾ ਉਰਫ ਕਾਲੀ ਵਾਸੀ ਕਰਨਪੁਰ, ਜ਼ਿਲਾ ਗੰਗਾਨਗਰ (ਰਾਜਸਥਾਨ) ਜੋ ਕਿ ਆਪਣੇ ਪਿੰਡ ਤੋਂ ਚੱਲ ਕੇ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਸ੍ਰੀ ਰਘੂਨਾਥ ਜਲਖੋੜੀ ਮੰਦਿਰ ਜੰਮੂ ਵਿਖੇ ਸ਼ਿਵਲਿੰਗ ਤੇ ਜਲ ਚੜਾਉਂਦਾ ਹੈ, ਫਿਰ ਉਹ ਸ੍ਰੀ ਅਮਰਨਾਥ ਧਾਮ ਦੀ ਦਰਸ਼ਨਾਂ ਲਈ ਰਵਾਨਾ ਹੰੁਦਾ ਹੈ।ਇਸ ਤੋਂ ਬਾਅਦ ਵਾਪਸ ਪੈਦਲ ਜੰਮੂ ਹੁੰਦਾ ਹੋਇਆ ਗੰਗੋਤਰੀ ਤੋਂ ਗੰਗਾ ਜਲ ਲੈ ਕੇ ਵਾਪਸ ਆਪਣੇ ਸ਼ਹਿਰ ਪਰਤਦਾ ਹੈ। ਅੱਜ ਰਾਜਪਾਲ ਛਾਬੜਾ ਦਾ ਸਮਰਾਲਾ ਦੇ ਦੁਗਰਾ ਮੰਦਿਰ ਵਿਖੇ ਪੁੱਜਣ ਤੇ ਬਾਬਾ ਸ੍ਰੀ ਜੱਗਨਾਥ ਦੀ ਅਗਵਾਈ ਹੇਠ ਅਮਰਨਾਥ ਬਰਫਾਨੀ ਸੇਵਾ ਦਲ (ਰਜਿ:) ਸਮਰਾਲਾ ਵੱਲੋਂ ਹਾਰ ਪਾ ਕੇ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਜੁਗਲ ਕਿਸ਼ੋਰ ਸਾਹਨੀ, ਭਜਨ ਲਾਲ ਨੀਟਾ, ਸੁਭਾਸ਼ ਸ਼ਰਮਾ, ਕਮਲਜੀਤ ਵਰਮਾ, ਸ਼ਿਵ ਕੁਮਾਰ, ਨਰਿੰਦਰਪਾਲ ਵਰਮਾ ਆਦਿ ਹਾਜ਼ਰ ਸਨ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media