ਧੂਰੀ, 1 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਨੇੜਲੇ ਪਿੰਡ ਬੁਗਰਾ ਦੇ ਪੰਗੂੜਾ ਸੈਂਟਰ ਵਿਖੇ ਮਾਤਾ ਅਜਮੇਰ ਕੌਰ ਕੰਨਿਆ ਬਚਾਓ ਸੁਸਾਇਟੀ (ਰਜਿ.) ਦੇ ਆਗੂਆਂ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮੱਰਪਿਤ ਲੋਕਾਂ ਲਈ ਠੰਡੇ-ਮਿੱਠੇ ਪਾਣੀ ਦੀ ਛਬੀਲ ਲਗਾਈ ਜਾ ਰਹੀ ਹੈ।ਸੰਸਥਾ ਦੇ ਮੋਹਰੀ ਆਗੂ ਭਾਈ ਨਿੱਕਾ ਸਿੰਘ ਬੁਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ 13 ਮਈ ਤੋਂ ਲੈ ਕੇ 10 ਜੂਨ ਤੱਕ ਲਗਾਤਾਰ ਰੋਜ਼ਾਨਾ ਹੀ ਠੱਡੇ-ਮਿੱਠੇ ਪਾਣੀ ਦੀ ਛਬੀਲ ਲਗਾ ਕੇ ਇਸ ਅੱਤ ਦੀ ਗਰਮੀ ਵਿੱਚ ਲੋਕਾਂ ਨੂੰ ਕੁਝ ਰਾਹਤ ਦਿਵਾਈ ਜਾ ਰਹੀ ਹੈ।ਉਹਨਾਂ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਗਰੀਬ ਤੇ ਜਰੂਰਤਮੰਦ ਲੜਕੀਆਂ ਦੇ ਵਿਆਹ ਕਰਾਉਣਾ, 24 ਘੰਟੇ ਐਂਬੂਲੈਂਸ ਦੀ ਸੇਵਾ, ਕੁੜੀਆਂ ਨੂੰ ਸਮਾਜ ਵਿੱਚ ਉੱਚਾ ਉੱਠਣ ਲਈ ਪੜਾਈ ਦੇ ਨਾਲ-ਨਾਲ ਹੋਰ ਯੋਗ ਸਹਾਇਤਾ ਕਰਨਾ ਅਤੇ ਸਮੇਂ-ਸਮੇਂ ਸਿਰ ਲੋਕ ਭਲਾਈ ਕੰਮਾਂ ਵਿੱਚ ਯੋਗਦਾਨ ਪਾਉਣਾ ਹੈ।ਇਸ ਮੌਕੇ ਸੰਸਥਾ ਦੇ ਪ੍ਰਧਾਨ ਅਮਨਦੀਪ ਸਿੰਘ ਢਿੱਲੋਂ, ਨਵਿੰਦਰ ਸਿੰਘ ਗਿੱਲ ਹਸਨਪੁਰ, ਰਾਜ ਕੁਮਾਰ, ਗੁਰਮੀਤ ਸਿੰਘ, ਜੱਗਾ ਸਿੰਘ, ਸੱਤਪਾਲ ਸੁਲਤਾਨਪੁਰ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ ਅਤੇ ਬੱਬੂ ਆਦਿ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media