Monday, October 5, 2026

ਆਈ.ਆਰ.ਬੀ ਲੱਧਾ ਕੋਠੀ ਦੇ ਗੁਰਦੁਆਰੇ ਲਈ 5 ਲੱਖ ਰੁਪਏ ਦੀ ਰਾਸ਼ੀ ਮਨਜੂਰ

ਧੂਰੀ, 1 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਆਈ.ਆਰ.ਬੀ. ਲੱਡਾ ਕੋਠੀ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਦਿਹਾੜਾ ਮਨਾਉਣ ਮੌਕੇ ਗੱਲਬਾਤ ਕਰਦਿਆਂ ਆਈ.ਆਰ.ਬੀ ਦੂਜੀ ਅਤੇ ਛੇਵੀਂ ਦੇ ਕਮਾਂਡੈਂਟ ਜਤਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਸੰਗਰੂਰ ਦੇ ਯਤਨਾਂ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈ.ਆਰ.ਬੀ ਲੱਧਾ ਕੋਠੀ ਦੇ ਗੁਰਦੁਆਰਾ ਸਾਹਿਬ ਲਈ 5 ਲੱਖ ਰੁਪਏ ਦੀ ਰਾਸ਼ੀ ਮੰਨਜੂਰ ਹੋਈ ਹੈ। ਉਹਨਾਂ ਦੱਸਿਆ ਕਿ ਇਸ ਰਾਸ਼ੀ ਵਿੱਚੋਂ ਪਹਿਲੀ ਕਿਸ਼ਤ 2.5 ਲੱਖ ਰੁਪਏ ਗੁਰਦੁਆਰਾ ਸਾਹਿਬ ਦੀ ਚਾਰਦੀਵਾਰੀ ਅਤੇ ਲੰਗਰ ਹਾਲ ਬਨਾਉਣ ਲਈ ਮਿਲ ਚੁੱਕੀ ਹੈ ਅਤੇ ਜਲਦ ਹੀ ਨਿਰਮਾਣ ਕਾਰਜ ਵੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਬਰਜਿੰਦਰਪਾਲ ਸਿੰਘ, ਮੇਜਰ ਸਿੰਘ, ਅਨਿਲ ਕੁਮਾਰ, ਸਰਵ ਵਿਜੈ ਸਿੰਘ, ਸ਼੍ਰੀਮਤੀ ਗੁਰਮੀਤ ਕੌਰ ਐਸ.ਪੀ, ਬਲਜੀਤ ਸਿੰਘ ਡੀ.ਐਸ.ਪੀ ਆਦਿ ਵੀ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply