Tuesday, March 24, 2026

ਅੱਖਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ

ਧੂਰੀ, 12 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਨੇੜਲੇ ਪਿੰਡ ਪਲਾਸੌਰ ਵਿਖੇ ਸਾਬਕਾ ਫੌਜੀਆਂ, ਗਰਾਮ ਪੰਚਾਇਤ, ਸਪੋਰਟਸ ਕਲੱਬ, ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਸਹਿਯੋਗ PPN1206201710ਨਾਲ ਡਾ. ਜਗਤਾਰ ਸਿੰਘ ਆਈ.ਆਰ.ਐਸ ਪ੍ਰਿੰਸੀਪਲ ਸਕੱਤਰ ਇਨਕਮ ਟੈਕਸ ਪਟਿਆਲਾ ਦੀ ਸਰਪ੍ਰਸਤੀ ਹੇਠ ਡਾ. ਰਮੇਸ਼ ਪੁਨਰਜੋਤ ਆਈ ਹਸਪਤਾਲ ਲੂਧਿਆਣਾ ਵੱਲੋਂ ਆਪਣੀ ਟੀਮ ਨਾਲ ਅੱਖਾਂ ਦਾ ਮੁਫਤ ਚੈਕ-ਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ 450 ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਗਿਆ ਅਤੇ 35 ਮਰੀਜ਼ ਦੀ ਅੱਖਾਂ ਵਿੱਚ ਲੈਂਜ ਪਾਉਣ ਲਈ ਚੋਣ ਕੀਤੀ ਗਈ।ਲੈਂਜ ਪਾਉਣ ਦਾ ਕੰਮ ਪੁਨਰਜੋਤ ਆਈ ਹਸਪਤਾਲ ਲੂਧਿਆਣਾ ਵਿਖੇ ਮੁਫਤ ਕੀਤਾ ਜਾਵੇਗਾ ਅਤੇ ਮਰੀਜ਼ਾਂ ਨੂੰ ਲਿਜਾਣ ਤੇ ਵਾਪਸ ਛੱਡਣ ਦਾ ਪ੍ਰਬੰਧ ਵੀ ਹਸਪਤਾਲ ਵੱਲੋਂ ਹੋਵੇਗਾ।ਇਸ ਦੇ ਨਾਲ ਹੀ ਮਰੀਜ਼ਾਂ ਨੂੰ ਐਨਕਾਂ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ।ਕੈਂਪ ਦੌਰਾਨ ਡਾ. ਜਗਤਾਰ ਸਿੰਘ ਅਤੇ ਡਾ. ਭਗਵਾਨ ਸਿੰਘ ਐਸ.ਐਮ.ਓ ਨੇ ਮਰੀਜ਼ਾਂ ਨੂੰ ਅੱਖਾਂ ਦੇ ਰੋਗਾਂ ਤੋਂ ਜਾਣੂੰ ਕਰਵਾਇਆ ਅਤੇ ਅੱਖਾਂ ਦੀ ਸੰਭਾਲ ਦੇ ਨਾਲ-ਨਾਲ ਬੀਮਾਰੀਆਂ ਤੋਂ ਬਚਾਅ ਲਈ ਨੁਸਖੇ ਵੀ ਦੱਸੇ।ਪ੍ਰਿੰਸੀਪਲ ਰਾਮ ਸਿੰਘ, ਬਲਰਾਮ ਗੁਪਤਾ, ਬਲਵੰਤ ਸਿੰਘ ਸ਼ੇਰਗਿੱਲ, ਕੈਪਟਨ ਜਸਪਾਲ ਸਿੰਘ, ਸਾਬਕਾ ਫੌਜੀ ਨਛੱਤਰ ਸਿੰਘ, ਹਰਜੀਤ ਸਿੰਘ ਧੂਰੀ, ਚਰਨ ਸਿੰਘ ਚੌਪੜਾ, ਰਾਮ ਸਰੂਪ ਸਿੰਘ ਅਤੇ ਤਰਸੇਮ ਵਰਮਾ ਨੇ ਸੰਸਥਾ ਵਲੋਂ ਕਰਵਾਏ ਗਏ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਚਰਨਜੀਤ ਸਿੰਘ ਕੈਂਥ ਨੇ ਸਟੇਜ਼ ਦੀ ਕਾਰਵਾਈ ਬਾਖੂਬੀ ਚਲਾਈ ।
ਹਾਜ਼ਰ ਪਤਵੰਤਿਆਂ ਵਿੱਚ ਪ੍ਰੀਤਮ ਸਿੰਘ ਸਾਬਕਾ ਫੌਜੀ, ਬੰਤ ਸਿੰਘ ਸਰਪੰਚ, ਜਰਨੈਲ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਖਜਾਨਚੀ, ਗੁਰਜੰਟ ਸਿੰਘ, ਹਰਬੰਸ ਸਿੰਘ, ਗੁਰਦੀਪ ਸਿੰਘ, ਭੁਪਿੰਦਰ ਸਿੰਘ, ਨੈਕ ਜਰਨੈਲ ਸਿੰਘ, ਮਾ. ਮੇਜਰ ਸਿੰਘ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਪ੍ਰੇਮ ਸਿੰਘ ਸੂਬੇਦਾਰ ਅਤੇ ਕਾਲਾ ਸਿੰਘ ਸੇਵਾਦਾਰ ਆਦਿ ਹਾਜ਼ਰ ਸਨ।ਗੁਰੂ ਕਾ ਲੰਗਰ ਦਾ ਸਾਰਾ ਪ੍ਰਬੰਧ ਗੁਰੂਦੁਆਰਾ ਪ੍ਰਬੰਧਕ ਕਮੇਟੀ ਪਲਾਸੌਰ ਵੱਲੋਂ ਕੀਤਾ ਗਿਆ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply