Tuesday, November 24, 2026

ਸਟੇਟ ਬੈਂਕ ਆਫ ਇੰਡੀਆ ਵੱਲੋਂ ਗ੍ਰਾਹਕ ਮਿਲਣੀ ਸਮਾਰੋਹ ਆਯੋਜਿਤ

ਧੂਰੀ, 14 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸਟੇਟ ਬੈਂਕ ਆਫ ਇੰਡੀਆ ਦੀ ਧੂਰੀ ਬ੍ਰਾਂਚ ਵਿਖੇ ਰੀਜ਼ਨਲ ਮੈਨੇਜਰ ਸ਼੍ਰੀ ਸੁਮਿਤ ਰਾਏ ਦੀ ਅਗੁਵਾਈ ਹੇਠ ਇੱਕ ਗ੍ਰਾਹਕ ਮਿਲਣੀ PPN1406201708ਸਮਾਰੋਹ (ਐਸ.ਐਮ.ਈ) ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਗ੍ਰਾਹਕਾਂ ਨੂੰ ਜਾਣੂੰ ਕਰਵਾਇਆ ਗਿਆ ਅਤੇ ਐਸ.ਬੀ.ਆਈ ਮਿਊਚਲ ਫੰਡ, ਹੈਲਥ ਇੰਸ਼ੋਰੈਂਸ, ਈ.ਪੀ.ਐਫ ਅਤੇ ਗੋਲਡ ਕਰਜ਼ੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਸਟੇਟ ਬੈਂਕ ਆਫ ਇੰਡੀਆਂ ਧੂਰੀ ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਸ਼੍ਰੀ ਸੁਮਿਤ ਰਾਏ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਬ੍ਰਾਂਚ ਮੈਨੇਜਰ ਸ਼੍ਰੀ ਰਾਜੇਸ਼ ਸੱਭਰਵਾਲ ਨੇ ਬੈਂਕ ਕਰਜ਼ਾ ਲੈਣ ਆਉਣ ਵਾਲੇ ਕਿਸੇ ਵੀ ਗ੍ਰਾਹਕ ਨੂੰ ਕੋਈ ਪਰੇਸ਼ਾਨੀ ਨਾ ਆਉਣ ਦਾ ਭਰੋਸਾ ਵੀ ਜਤਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਫੀਲਡ ਅਫਸਰ, ਮੈਡਮ ਸ਼ਿਖਾ ਬਾਂਸਲ ਅਤੇ ਬੈਂਕ ਦੇ ਹੋਰ ਗ੍ਰਾਹਕ ਵੀ ਮੌਜੂਦ ਸਨ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply